192 ਦੇਸ਼ਾਂ ਤੱਕ ਕੋਰੋਨਾ ਦਾ ਕਹਿਰ, 14616 ਮੌਤਾਂ, ਅਮਰੀਕਾ ‘ਚ 24 ਘੰਟਿਆਂ ‘ਚ 100 ਮੌਤਾਂ, 14,550 ਨਵੇਂ ਮਾਮਲੇ

ਏਬੀਪੀ ਸਾਂਝਾ Updated at: 23 Mar 2020 12:59 PM (IST)

ਦੁਨੀਆ ਦੇ 192 ਦੇਸ਼ ਕੋਰੋਨਾਵਾਇਰਸ ਦੀ ਚਪੇਟ ‘ਚ ਹਨ। ਮਹਾਮਾਰੀ ਕਾਰਨ 14,616 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕਾ ‘ਚ ਵੀ ਕੋਰੋਨਾ ਪੈਰ ਪਸਾਰ ਰਿਹਾ ਹੈ। ਇੱਥੇ ਐਤਵਾਰ ਨੂੰ 24 ਘੰਟਿਆਂ ‘ਚ 14,550 ਨਵੇਂ ਮਾਮਲੇ ਸਾਹਮਣੇ ਆਏ ਤੇ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਅਮਰੀਕਾ ‘ਚ ਹੁਣ ਤੱਕ 33,276 ਲੋਕ ਕੋਰੋਨਾ ਨਾਲ ਸੰਕਰਮਿਤ ਹਨ, ਜਦਕਿ 419 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

NEXT PREV
ਵਾਸ਼ਿੰਗਟਨ: ਦੁਨੀਆ ਦੇ 192 ਦੇਸ਼ ਕੋਰੋਨਾਵਾਇਰਸ ਦੀ ਚਪੇਟ ‘ਚ ਹਨ। ਮਹਾਮਾਰੀ ਕਾਰਨ 14,616 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕਾ ‘ਚ ਵੀ ਕੋਰੋਨਾ ਪੈਰ ਪਸਾਰ ਰਿਹਾ ਹੈ। ਇੱਥੇ ਐਤਵਾਰ ਨੂੰ 24 ਘੰਟਿਆਂ ‘ਚ 14,550 ਨਵੇਂ ਮਾਮਲੇ ਸਾਹਮਣੇ ਆਏ ਤੇ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਅਮਰੀਕਾ ‘ਚ ਹੁਣ ਤੱਕ 33,276 ਲੋਕ ਕੋਰੋਨਾ ਨਾਲ ਸੰਕਰਮਿਤ ਹਨ, ਜਦਕਿ 419 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇੱਥੇ ਐਤਵਾਰ ਨੂੰ ਬੇਵਜ੍ਹਾ ਘੁੰਮਣ ਵਾਲੇ 32 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ ਦੇ ਰਾਸ਼ਠਰਪਤੀ ਸ਼ੀ ਜਿਨਪਿੰਗ ਕਾਰਨ ਉਹ ਫਿਕਰਾਂ ‘ਚ ਹਨ, ਕਿਉਂਕਿ ਚੀਨ ਨੇ ਸਮਾਂ ਰਹਿੰਦੇ ਅਮਰੀਕਾ ਨੂੰ ਵਾਇਰਸ ਨੂੰ ਲੈ ਕੇ ਸੂਚਿਤ ਕਰ ਸਕਦਾ ਸੀ।


ਮੈਂ ਚੀਨ ਤੋਂ ਥੋੜ੍ਹਾ ਪ੍ਰੇਸ਼ਾਨ ਹਾਂ। ਮੈਂ ਉਨ੍ਹਾਂ ਨਾਲ ਇਮਾਨਦਾਰ ਹਾਂ। ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਉਨ੍ਹਾਂ ਦੇ ਦੇਸ਼ ਦਾ ਸਨਮਾਨ ਕਰਦਾ ਹਾਂ। ਉਨ੍ਹਾਂ ਨੂੰ ਚਾਹੀਦਾ ਸੀ ਕਿ ਸਾਨੂੰ ਇਸ ਬਾਰੇ ਦੱਸਿਆ ਜਾਂਦਾ। ਅਮਰੀਕਾ ਨੇ ਚੀਨ ‘ਚ ਮਾਹਿਰਾਂ ਨੂੰ ਭੇਜਣ ਦੀ ਪੇਸ਼ਕਸ਼ ਵੀ ਦਿੱਤੀ ਸੀ, ਪਰ ਚੀਨ ਨੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਸੀ। - ਟਰੰਪ


ਉੱਧਰ ਇਟਲੀ ਦੇ ਸਿਵਲ ਪ੍ਰੋਟੇਕਸ਼ਨ ਡਿਪਾਰਟਮੈਂਟ ਮੁਤਾਬਕ, ਇੱਥੇ ਐਤਵਾਰ ਤੱਕ ਸੰਕਰਮਣ ਦਾ ਅੰਕੜਾ 59,138 ਪਹੁੰਚ ਗਿਆ, ਜਦਕਿ 5476 ਲੋਕਾਂ ਨੇ ਜਾਨ ਗਵਾਈ ਹੈ। 7024 ਲੋਕ ਹੁਣ ਤੱਕ ਠੀਕ ਹੋ ਚੁਕੇ ਹਨ।

ਇਹ ਵੀ ਪੜ੍ਹੋ :

Coronavirus: ਦੇਸ਼ 'ਚ ਵਧਿਆ ਕੋਰੋਨਾ ਦਾ ਕਹਿਰ, 418 ਲੋਕ ਪੀੜਤ, ਮਹਾਰਾਸ਼ਟਰ ਦਾ ਬੁਰਾ ਹਾਲ

ਕੋਰੋਨਾਵਾਇਰਸ ਤੋਂ ਕਿਵੇਂ ਜਿੱਤੇਗਾ ਭਾਰਤ? ਸਰਕਾਰ ਮਾਰ ਰਹੀ ਫੜ੍ਹਾਂ, ਸੱਚ ਜਾਣ ਹੋ ਜਾਓਗੇ ਹੈਰਾਨ

- - - - - - - - - Advertisement - - - - - - - - -

© Copyright@2024.ABP Network Private Limited. All rights reserved.