ਨਵੀਂ ਦਿੱਲੀ: ਐਤਵਾਰ ਦੇਰ ਸ਼ਾਮ ਦਿੱਲੀ-ਐਨਸੀਆਰ ਖੇਤਰ ਵਿੱਚ ਹਲਕੀ ਬਾਰਸ਼ ਹੋਈ। ਇਸ ਨਾਲ ਮੌਸਮ ਦਾ ਪਾਰਾ ਅਤੇ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਆਈ। ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਦੀਵਾਲੀ ਦੇ ਅਗਲੇ ਦਿਨ ਦਿੱਲੀ-ਐਨਸੀਆਰ ਖੇਤਰ ਵਿੱਚ ਹਲਕੀ ਬਾਰਸ਼ ਪੈ ਸਕਦੀ ਹੈ। ਇਸ ਦੇ ਨਤੀਜੇ ਵਜੋਂ ਮੌਸਮ ਦੇ ਤਾਪਮਾਨ 'ਚ ਗਿਰਾਵਟ ਆਵੇਗੀ ਅਤੇ ਵਾਤਾਵਰਣ 'ਚ ਫੈਲ ਰਹੀ ਧੂੜ ਦੇ ਬਰੀਕ ਕਣਾਂ 'ਚ ਗਿਰਾਵਟ ਆਵੇਗੀ।

ਦੀਵਾਲੀ ਦੇ ਅਗਲੇ ਦਿਨ ਯਾਨੀ 15 ਨਵੰਬਰ ਦੀ ਸਵੇਰ ਨੂੰ ਅਸਮਾਨ 'ਚ ਧੁੰਦ ਛਾਈ ਹੋਈ ਸੀ। ਪਰ ਸ਼ਾਮ ਨੂੰ ਹੋਈ ਬਾਰਸ਼ ਨੇ ਧੁੰਦ ਨੂੰ ਸਾਫ ਕਰ ਦਿੱਤਾ ਅਤੇ ਤਾਪਮਾਨ 'ਚ ਵੀ ਗਿਰਾਵਟ ਆ ਗਈ। ਐਨਸੀਆਰ ਦੇ ਕਈ ਹਿੱਸਿਆਂ 'ਚ ਵੀ ਭਾਰੀ ਬਾਰਸ਼ ਹੋਈ। ਸੋਨੀਪਤ ਵਿੱਚ ਬਾਰਸ਼ ਦੇ ਨਾਲ ਗੜੇਮਾਰੀ ਵੀ ਹੋਈ। ਤੇਜ਼ ਹਵਾਵਾਂ ਨਾਲ ਮੀਂਹ ਪੈਣ ਨਾਲ ਖੇਤਰ 'ਚ ਗੜ੍ਹੇ ਵੀ ਡਿੱਗੇ।



ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਹੈ। ਜ਼ਿਆਦਾਤਰ ਖੇਤਰ ਰੈਡ ਜ਼ੋਨ 'ਚ ਹਨ। ਦੀਵਾਲੀ 'ਤੇ ਲੋਕਾਂ ਨੇ ਦਿੱਲੀ-ਐਨਸੀਆਰ 'ਚ ਪਟਾਕੇ ਚਲਾਏ ਜਿਸ ਕਾਰਨ ਹਵਾ ਪ੍ਰਦੂਸ਼ਣ ਵਧਿਆ ਹੈ। ਦਿੱਲੀ ਦੇ ਜ਼ਿਆਦਾ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ 500 ਦੇ ਨੇੜੇ ਪਹੁੰਚ ਗਿਆ ਹੈ।

ਗੁਰੂ ਨਗਰੀ 'ਚ ਦਿਨੇ ਹੀ ਪੈ ਗਈ ਰਾਤ, ਅਸਾਮਾਨ 'ਚ ਛਾਏ ਕਾਲੇ ਬੱਦਲ

ਸ਼ਨੀਵਾਰ ਸਵੇਰ ਤੋਂ ਹੀ ਹਵਾ ਦੀ ਗੁਣਵੱਤਾ ਦਾ ਪੱਧਰ 400 ਦੇ ਪਾਰ ਹੋ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਐਤਵਾਰ ਰਾਤ ਨੂੰ 500 ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਮੌਸਮੀ ਉਤਰਾਅ-ਚੜ੍ਹਾਅ ਦੇ ਵਿਚਕਾਰ ਅਗਲੇ ਦੋ ਦਿਨਾਂ ਵਿੱਚ ਪਰਾਲੀ ਦੇ ਧੂੰਏ ਤੋਂ ਦਿੱਲੀ-ਐਨਸੀਆਰ ਨੂੰ ਰਾਹਤ ਮਿਲੇਗੀ। ਇਹ ਰਾਹਤ ਹਵਾ ਦੀ ਦਿਸ਼ਾ ਬਦਲਣ ਨਾਲ ਹੋਵੇਗੀ। ਐਤਵਾਰ ਨੂੰ ਬਾਰਸ਼ ਹੋਣ 'ਤੇ ਇਹ ਸਾਫ ਵੀ ਹੋ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ