ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੌਸਮ ਦੇ ਮਿਜ਼ਾਜ ਬਦਲਣ ਦੇ ਨਾਲ ਸਰਦੀ ਦਾ ਕਹਿਰ ਵਧ ਗਿਆ ਹੈ। ਸ਼ਨੀਵਾਰ ਦੀ ਰਾਤ ਤੋਂ ਰਾਜ ਦੇ ਉੱਚੇ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਬਰਫਬਾਰੀ ਹੋ ਰਹੀ ਹੈ ਜਦ ਕਿ ਰਾਜਧਾਨੀ ਸ਼ਿਮਲਾ ਸਹਿਤ ਰਾਜ ਦੇ ਹੋਰ ਨੀਵੇਂ ਇਲਾਕਿਆਂ ਦੇ ਆਸਮਾਨ ਬੱਦਲਾਂ ਨਾਲ ਭਰੇ ਹੋਏ ਹਨ।
ਮੌਸਮ ਵਿਭਾਗ ਨੇ ਚੌਵੀ ਘੰਟਿਆਂ ਦੇ ਦੌਰਾਨ ਰਾਜ ਦੇ ਉੱਚੇ ਪਰਬਤ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ, ਮੱਧ ਵਰਗੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ 17 ਨਵੰਬਰ ਤੋਂ ਮੌਸਮ ਸਾਫ਼ ਹੋ ਜਾਏਗਾ।
ਜਾਣਕਾਰੀ ਅਨੁਸਾਰ ਰਾਜ ਦੇ ਲਾਹੌਲ ਸਪਿਤੀ, ਕਿੰਨੌਰ, ਚੰਬਾ ਜ਼ਿਲ੍ਹਿਆਂ ਦੇ ਪਾਂਗੀ ,ਭਰਮੌਰ ਤੇ ਕੁੱਲੂ ਜ਼ਿਲ੍ਹੇ ਪਰਬਤਾਂ ਤੇ ਕੱਲ੍ਹ ਰਾਤ ਤੋਂ ਹਲਕੀ ਹਲਕੀ ਬਰਫ਼ਬਾਰੀ ਹੋ ਰਹੀ ਹੈ। ਇਸ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਪੂਰਾ ਹਿਮਾਚਲ ਠੰਡ ਦੀ ਲਪੇਟ ਵਿੱਚ ਹੈ। ਰਾਜਧਾਨੀ ਸ਼ਿਮਲਾ ਵਿੱਚ ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।
ਬੀਜੇਪੀ ਪ੍ਰਧਾਨ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, ਜਾਣੋ ਕਿਉਂ?
ਰਾਜ ਦਾ ਸਭ ਤੋਂ ਠੰਢਾ ਸਥਾਨ ਕਿੱਲੋਂਗ, ਜਿਥੇ ਘੱਟੋ ਘੱਟ ਤਾਪਮਾਨ ਬੀਤੀ ਰਾਤ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ ਘੱਟ ਤਾਪਮਾਨ ਕਿੰਨੌਰ ਦੇ ਕਲੱਪਾ ਵਿੱਚ 3.2, ਮਨਾਲੀ ਵਿੱਚ 5, ਭੂੰਤਰ ਵਿੱਚ 5.5, ਸੋਲਨ, ਸੁੰਦਰਨਗਰ, ਪਾਲਮਪੁਰ ਅਤੇ ਮੰਡੀ ਵਿੱਚ 5.8 ਦਰਜ ਕੀਤਾ ਗਿਆ। ਡਲਹੌਜ਼ੀ ਵਿਚ 6.8, ਊਨਾ ਵਿੱਚ 7.4, ਕੁਫਰੀ ਵਿਚ 8.5, ਧਰਮਸ਼ਾਲਾ ਵਿਚ 8.6, ਸ਼ਿਮਲਾ ਵਿਚ 8.9, ਬਿਲਾਸਪੁਰ ਵਿਚ 9, ਹਮੀਰਪੁਰ ਅਤੇ ਚੰਬਾ ਵਿਚ 9.2 ਅਤੇ ਨਾਹਨ ਵਿਚ 12.9 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਮੌਨਸੂਨ ਦੇ ਮੌਸਮ ਦੌਰਾਨ ਮੈਦਾਨੀ ਤੇ ਪਹਾੜੀ ਇਲਾਕਿਆਂ ਵਿੱਚ ਮਾਮੂਲੀ ਬਾਰਸ਼ ਹੋਈ ਹੈ। ਅਕਤੂਬਰ ਮਹੀਨੇ ਦੀ ਗੱਲ ਕਰੀਏ ਤਾਂ ਰਾਜ ਵਿਚ ਬਾਰਸ਼ ਦੀ ਇਕ ਵੀ ਬੂੰਦ ਨਹੀਂ ਆਈ ਜੋ ਕਿ ਕਿਸਾਨਾਂ ਤੇ ਬਗੀਚਿਆਂ ਲਈ ਚਿੰਤਾ ਦਾ ਵਿਸ਼ਾ ਬਣ ਰਹੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੀਵਾਲੀ ਮਗਰੋਂ ਬਦਲਿਆ ਮੌਸਮ, ਬਰਫ਼ਬਾਰੀ ਨਾਲ ਵਧੀ ਠੰਢ
ਏਬੀਪੀ ਸਾਂਝਾ
Updated at:
15 Nov 2020 03:19 PM (IST)
ਹਿਮਾਚਲ ਪ੍ਰਦੇਸ਼ ਦੇ ਮੌਸਮ ਦੇ ਮਿਜ਼ਾਜ ਬਦਲਣ ਦੇ ਨਾਲ ਸਰਦੀ ਦਾ ਕਹਿਰ ਵਧ ਗਿਆ ਹੈ। ਸ਼ਨੀਵਾਰ ਦੀ ਰਾਤ ਤੋਂ ਰਾਜ ਦੇ ਉੱਚੇ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਬਰਫਬਾਰੀ ਹੋ ਰਹੀ ਹੈ ਜਦ ਕਿ ਰਾਜਧਾਨੀ ਸ਼ਿਮਲਾ ਸਹਿਤ ਰਾਜ ਦੇ ਹੋਰ ਨੀਵੇਂ ਇਲਾਕਿਆਂ ਦੇ ਆਸਮਾਨ ਬੱਦਲਾਂ ਨਾਲ ਭਰੇ ਹੋਏ ਹਨ।
- - - - - - - - - Advertisement - - - - - - - - -