ਚੰਡੀਗੜ੍ਹ: ਤੁਸੀਂ ਸਿਰਫ ਆਪਣੇ ਸ਼ਹਿਰ ਵਿੱਚ ਚਾਰ ਘੰਟੇ ਕੰਮ ਕਰਕੇ 70000 ਰੁਪਏ ਹਰ ਮਹੀਨੇ ਕਮਾ ਸਕਦੇ ਹੋ। ਉਹ ਵੀ ਵਿਸ਼ਵ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੌਨ ਨਾਲ ਜੁੜ ਕੇ। ਦਰਅਸਲ ਐਮਾਜ਼ੌਨ ਨੇ ਇਸ ਦੇ ਨਾਲ 20,000 ਲੋਕਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਐਮਾਜ਼ੌਨ ਪੂਰੇ ਸਮੇਂ ਜਾਂ ਪਾਰਟ ਟਾਈਮ ਨੌਕਰੀਆਂ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਦੇ ਜ਼ਰੀਏ ਤੁਸੀਂ ਕਾਫ਼ੀ ਪੈਸਾ ਕਮਾ ਸਕਦੇ ਹੋ।


ਤੁਹਾਨੂੰ ਦੱਸ ਦਈਏ ਕਿ ਅਮੇਜ਼ਨ ਡਿਲਿਵਰੀ ਬੁਆਏ ਦੀ ਨੌਕਰੀ ਕੱਢਣ ਜਾ ਰਿਹਾ ਹੈ। ਇਸ ਲਈ ਤੁਹਾਨੂੰ ਕਿਸੇ ਹੋਰ ਸ਼ਹਿਰ ਜਾਣ ਦੀ ਜ਼ਰੂਰਤ ਵੀ ਨਹੀਂ। ਜੇ ਤੁਸੀਂ ਡਿਲਿਵਰੀ ਬੁਆਏ ਦੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਸਿੱਧੇ ਐਮਾਜ਼ੌਨ ਦੀ ਸਾਈਟ https://logistics.amazon.in/applynow ਤੇ ਅਰਜ਼ੀ ਦੇ ਸਕਦੇ ਹੋ। ਡਿਲਿਵਰੀ ਬੁਆਏ ਨੂੰ ਉਸ ਦੇ ਏਰੀਆ ਅਨੁਸਾਰ ਪੈਕੇਜ ਦਿੱਤਾ ਜਾ ਰਿਹਾ ਹੈ। ਡਿਲਿਵਰੀ ਬੁਆਏਜ਼ ਦਿਨ ਵਿੱਚ ਲਗਪਗ 4 ਘੰਟੇ ਵਿੱਚ 100-150 ਪੈਕੇਜ ਡਿਲੀਵਰ ਕਰ ਸਕਦੇ ਹਨ।






ਜ਼ਰੂਰੀ ਡਾਕੂਮੈਂਟਸ

ਜੇ ਤੁਹਾਡੇ ਕੋਲ ਡਿਲਿਵਰੀ ਬੁਆਏ ਬਣਨ ਲਈ ਸਕੂਲ ਜਾਂ ਕਾਲਜ ਦਾ ਪਾਸ ਹੈ, ਤਾਂ ਪਾਸਿੰਗ ਸਰਟੀਫਿਕੇਟ ਹੋਣਾ ਲਾਜ਼ਮੀ ਹੈ।


ਡਿਲੀਵਰੀ ਲਈ ਤੁਹਾਡੇ ਕੋਲ ਆਪਣਾ ਬਾਈਕ ਜਾਂ ਸਕੂਟਰ ਹੋਣਾ ਲਾਜ਼ਮੀ ਹੈ।


ਬਾਈਕ ਜਾਂ ਸਕੂਟਰ ਦਾ ਇੰਸ਼ੋਰੈਂਸ, ਆਰਸੀ ਤੇ ਡ੍ਰਾਇਵਿੰਗ ਲਾਈਸੰਸ ਹੋਣਾ ਜ਼ਰੂਰੀ ਹੈ।


ਇੰਨੀ ਮਿਲਦੀ ਸੈਲਰੀ

ਕੰਪਨੀ ਆਪਣੇ ਡਿਲੀਵਰੀ ਬੁਆਏ ਨੂੰ 12 ਤੋਂ 15 ਹਜ਼ਾਰ ਰੁਪਏ ਦੀ ਤਨਖਾਹ ਦਿੰਦੀ ਹੈ, ਜਦੋਂਕਿ ਪੈਟਰੋਲ ਦੀ ਕੀਮਤ ਤੁਹਾਡੀ ਆਪਣੀ ਹੁੰਦੀ ਹੈ। ਇਨਸੈਂਟਿਵ ਦੇ ਤੌਰ ਤੇ ਤੁਹਾਨੂੰ 15 ਜਾਂ 20 ਰੁਪਏ ਮਿਲਦੇ ਹਨ ਜਦੋਂ ਉਤਪਾਦ ਜਾਂ ਪੈਕੇਜ ਦਿੱਤਾ ਜਾਂਦਾ ਹੈ। ਭਾਵ, ਜੇ ਕੋਈ ਇੱਕ ਮਹੀਨੇ ਲਈ ਕੰਮ ਕਰਦਾ ਹੈ ਤੇ ਰੋਜ਼ਾਨਾ 100 ਪੈਕੇਜ ਪ੍ਰਦਾਨ ਕਰਦਾ ਹੈ, ਤਾਂ ਉਹ ਅਸਾਨੀ ਨਾਲ ਇੱਕ ਮਹੀਨੇ ਵਿੱਚ 60000-70000 ਰੁਪਏ ਕਮਾ ਸਕਦਾ ਹੈ।