ਗੁਰਦਾਸਪੁਰ: BSF ਦੀ ਚੱਕਰੀ ਪੋਸਟ 'ਤੇ ਪਾਕਿਸਤਾਨ ਦੀ ਨਾਪਾਕ ਹਰਕਤ
ਏਬੀਪੀ ਸਾਂਝਾ | 15 Nov 2020 09:55 AM (IST)
ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ ਬਾਅਦ ਇਹ ਨਾਪਾਕ ਕੋਸ਼ਿਸ਼ ਕੀਤੀ ਗਈ।
ਗੁਰਦਾਸਪੁਰ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਹਿਲਾਂ ਦੀਵਾਲੀ ਤੋਂ ਇਕ ਰਾਤ ਪਹਿਲਾਂ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਦੀਵਾਲੀ ਵਾਲੀ ਰਾਤ ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ ਬਾਅਦ ਇਹ ਨਾਪਾਕ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦਿਆਂ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ।