ਚੰਡੀਗੜ੍ਹ:  ਆਸਮਾਨ ‘ਚ ਛਾਈ ਪ੍ਰਦੂਸ਼ਣ ਦੀ ਪਰਤ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਦਰਅਸਲ ਠੰਡ ਦੇ ਸੀਜ਼ਨ ਦੀ ਪਹਿਲੀ ਬਾਰਸ਼ ਹੋਣ ਦੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਦਰਅਸਲ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪਵੇਗਾ। ਇਸ ਤੋਂ ਬਾਅਦ ਪਾਰਾ ਕਾਫੀ ਹੇਠਾਂ ਡਿੱਗ ਜਾਵੇਗਾ। ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਠੰਡ ਕਾਫੀ ਵਧ ਜਾਵੇਗੀ।


ਦਿਨ ਦਾ ਤਾਪਮਾਨ ਕਰੀਬ 24 ਤੋਂ 25 ਡਿਗਰੀ ਤਕ ਪਹੁੰਚ ਸਕਦਾ ਹੈ। ਇਸ ਸਮੇਂ ਦਿਨ ਦਾ ਤਾਪਮਾਨ  ਆਮ ਨਾਲੋਂ ਜਿਆਦਾ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਡੀ ਰਾਹਤ ਦੀ ਗੱਲ ਇਹ ਹੈ ਕਿ ਬਾਰਸ਼ ਹੋਣ ਨਾਲ ਵਾਤਾਵਰਣ ‘ਚ ਛਾਈ ਪ੍ਰਦੂਸ਼ਣ ਦੀ ਪਰਤ ਤੋਂ ਵੀ ਛੁਟਕਾਰਾ ਮਿਲੇਗਾ। ਉੱਤਰੀ ਭਾਰਤ ‘ਚ ਲੰਮੇ ਸਮੇਂ ਤੋਂ ਬਾਰਸ਼ ਨਹੀਂ ਹੋਈ। ਦੀਵਾਲੀ ਵਾਲੇ ਦਿਨ ਵੀ ਕੁਝ ਥਾਵਾਂ ‘ਤੇ ਬੱਦਲਵਾਈ ਬਣੀ ਰਹੀ।


ਪਾਬੰਦੀ ਦੇ ਬਾਵਜੂਦ ਖੂਬ ਚੱਲੇ ਪਟਾਕੇ, ਖਤਰਨਾਕ ਪੱਧਰ ‘ਤੇ ਪ੍ਰਦੂਸ਼ਣ  


ਦੀਵਾਲੀ ਦੇ ਚਾਅ ‘ਚ ਲੋਕਾਂ ਨੂੰ ਭੁੱਲੀ ਕੋਰੋਨਾ ਦੀ ਦਹਿਸ਼ਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ