ਨਵੀਂ ਦਿੱਲੀ: ਭਾਰਤ ਸਰਕਾਰ ਨੇ ਐਲਓਸੀ ਉੱਪਰ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਦੇ ਮਾਮਲੇ 'ਤੇ ਸਖ਼ਤ ਰੁਖ਼ ਅਪਣਾ ਲਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਤਲਬ ਕਰਕੇ ਆਪਣਾ ਵਿਰੋਧ ਜਤਾਇਆ। ਭਾਰਤ ਨੇ ਪਾਕਿਸਤਾਨੀ ਕਾਰਵਾਈਆਂ ਦੀ ਸਖਤ ਨਿਖੇਧੀ ਕੀਤੀ। ਭਾਰਤ ਨੇ ਕਿਹਾ ਕਿ ਬੇਕਸੂਰ ਨਾਗਰਿਕਾਂ 'ਤੇ ਫਾਇਰਿੰਗ ਦਾ ਬੇਹੱਦ ਦੁੱਖ ਹੈ।
ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੈਨਾ ਨੇ ਜਾਣਬੁੱਝ ਕੇ ਭਾਰਤੀ ਤਿਉਹਾਰ ਮੌਕੇ ਕੰਟਰੋਲ ਰੇਖਾ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਗਲਤ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ 'ਚਾਰਜ ਦਾ ਅਫੇਅਰਜ਼' ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਅੱਤਵਾਦੀਆਂ ਦੀ ਘੁਸਪੈਠ ਦਾ ਮਾਮਲਾ ਵੀ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਚੁੱਕਿਆ ਹੈ।
ਸ਼ੁੱਕਰਵਾਰ ਨੂੰ, ਪਾਕਿਸਤਾਨੀ ਫੌਜ ਨੇ LOC ਤੇ ਸੀਜ਼ਫਾਇਰ ਤੋੜਿਆ ਸੀ। ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਬੀਐਸਐਫ ਤੇ ਆਰਮੀ ਦੇ 5 ਜਵਾਨ ਮਾਰੇ ਗਏ, 6 ਆਮ ਨਾਗਰਿਕ ਵੀ ਮਾਰੇ ਗਏ ਹਨ। ਜਵਾਬੀ ਕਾਰਵਾਈ ਵਿੱਚ ਫੌਜ ਨੇ ਪਾਕਿਸਤਾਨੀ ਸੈਨਾ ਦੇ 3 ਕਮਾਂਡੋ ਸਮੇਤ 11 ਜਵਾਨਾਂ ਨੂੰ ਮਾਰ ਦਿੱਤਾ ਸੀ। ਬਹੁਤ ਸਾਰੇ ਪਾਕਿਸਤਾਨੀ ਬੰਕਰ ਵੀ ਭਾਰਤੀ ਫੌਜ ਦੁਆਰਾ ਨਸ਼ਟ ਕੀਤੇ ਗਏ ਸਨ। ਇਸ ਤੋਂ ਇਲਾਵਾ ਫਿਊਲ ਡੰਪ ਤੇ ਲਾਂਚ ਪੈਡ ਵੀ ਤਬਾਹ ਕੀਤੇ ਗਏ। ਇਸ ਹਮਲੇ ਵਿੱਚ ਤਕਰੀਬਨ 16 ਪਾਕਿਸਤਾਨੀ ਸੈਨਿਕ ਵੀ ਜ਼ਖਮੀ ਹੋਏ ਸਨ।
ਦਿੱਲੀ 'ਚ ਕੋਰੋਨਾ ਕਹਿਰ ਨੂੰ ਵੇਖ ਅਮਿਤ ਸ਼ਾਹ ਨੇ ਮੁੜ ਸੰਭਾਲੀ ਕਮਾਨ, ਸ਼ਾਮ ਨੂੰ ਬੁਲਾਈ ਮੀਟਿੰਗ
ਇਸ ਹਫਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਨੇ ਸੀਜ਼ਫਾਇਰ ਤੋਡ਼ਿਆ ਹੈ। ਭਾਰਤੀ ਸੈਨਾ ਦੇ ਸੂਤਰਾਂ ਅਨੁਸਾਰ ਇਸ ਸਾਲ ਪਾਕਿਸਤਾਨ ਵੱਲੋਂ 4052 ਵਾਰ ਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ ਹੈ। ਇਨ੍ਹਾਂ ਵਿਚੋਂ 128 ਵਾਰ ਨਵੰਬਰ ਤੇ 394 ਵਾਰ ਅਕਤੂਬਰ ਵਿੱਚ ਸੀਜ਼ ਫਾਇਰ ਦੀ ਉਲੰਘਣਾ ਹੋਈ ਹੈ। ਪਿਛਲੇ ਸਾਲ 3232 ਵਾਰ ਸੀਜ਼ਫਾਇਰ ਦੀ ਉਲੰਘਣਾ ਹੋਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ