ਨਵੀਂ ਦਿੱਲੀ: ਚੀਨ ਨੂੰ ਅਸਿੱਧੇ ਤੌਰ ‘ਤੇ ਸੰਦੇਸ਼ ਦਿੰਦਿਆਂ ਭਾਰਤ ਨੇ ਦੱਖਣੀ ਚੀਨ ਸਾਗਰ ‘ਚ ਵਿਸ਼ਵਾਸ ਖਤਮ ਕਰਨ ਵਾਲੇ ਕਦਮਾਂ ਤੇ ਘਟਨਾਵਾਂ ਨੂੰ ਲੈਕੇ ਸ਼ਨੀਵਾਰ ਚਿੰਤਾ ਪ੍ਰਗਟਾਉਂਦਿਆਂ ਇਸ ਗੱਲ ‘ਤੇ ਜੋਰ ਦਿੱਤਾ ਕਿ ਅੰਤਰ ਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਤੇ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 15ਵੀਂ ਪੂਰਬੀ ਏਸ਼ੀਆ ਸ਼ਿਖਰ ਬੈਠਕ ਨੂੰ ਸੰਬੋਧਨ ਕੀਤਾ ਤੇ ਇਸ ‘ਚ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਗੱਲ ਕੀਤੀ।
ਜੈਸ਼ੰਕਰ ਨੇ ਹਿੰਦ ਪ੍ਰਸ਼ਾਂਤ ਖੇਤਰ ਲਈ ਹਾਲ ਹੀ ‘ਚ ਕਈ ਦੇਸ਼ਾਂ ਵੱਲੋਂ ਐਲਾਨੀਆਂ ਨੀਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਅੰਤਰ ਰਾਸ਼ਟਰੀ ਸਹਿਯੋਗ ਨੂੰ ਲੈਕੇ ਵਚਨਬੱਧਤਾ ਹੋਵੇ ਤਾਂ ਵੱਖ-ਵੱਖ ਦ੍ਰਿਸ਼ਟੀਕੋਣ ਦੀ ਅਡਜਸਟਮੈਂਟ ਰੱਖਣਾ ਕਦੇ ਚੁਣੌਤੀਪੂਰਵਕ ਨਹੀਂ ਹੋਵੇਗਾ। ਇਸ ਡਿਜੀਟਲ ਸ਼ਿਖਰ ਬੈਠਕ ਦੀ ਅਗਵਾਈ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨੇ ਬਤੌਰ ਆਸਿਆਨ ਪ੍ਰਮੁੱਖ ਕੀਤੀ। ਈਏਐਸ ਦੇ ਸਾਰੇ ਦੇਸ਼ ਇਸ ‘ਚ ਸ਼ਾਮਲ ਹੋਏ।
ਇਸ ਸਮੂਹ ‘ਚ ਆਸਿਅਨ ਦੇ 10 ਦੇਸ਼ਾਂ ਤੋਂ ਇਲਾਵਾ ਭਾਰਤ, ਚੀਨ, ਜਪਾਨ, ਦੱਖਣੀ ਕੋਰੀਆ, ਆਸਟਰੇਲੀਆ, ਨਿਊਜੀਲੈਂਡ, ਅਮਰੀਕਾ ਤੇ ਰੂਸ ਸ਼ਾਮਲ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਈਏਐਸ ਦੇ ਮਹੱਤਵ ਨੂੰ ਦੁਹਰਾਇਆ ਤੇ ਅੰਤਰ ਰਾਸ਼ਟਰੀ ਕਾਨੂੰਨਾਂ ਦੀ ਪਾਲਣਾ, ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਕਰਨ ਤੇ ਨਿਯਮ ਆਧਾਰਿਤ ਕੌਮਾਂਤਰੀ ਵਿਵਸਥਾ ਨੂੰ ਉਤਸ਼ਾਹਿਤ ਕਰਨ ‘ਤੇ ਜੋਰ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ