ਭਾਰਤ ‘ਚ ਇਕ ਵਾਰ ਫਿਰ ਸ਼ੌਰਟ ਵੀਡੀਓ ਐਪ ਟਿਕਟੌਕ ਦੀ ਚਰਚਾ ਜੋਰ ਫੜ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਛੇਤੀ ਹੀ ਨਵੇਂ ਅੰਦਾਜ਼ ‘ਚ ਵਾਪਸੀ ਕਰ ਸਕਦੀ ਹੈ। ਹਾਲਾਂਕਿ ਇਸ ਨੂੰ ਲੈਕੇ ਅਜੇ ਕੁਝ ਸਪਸ਼ਟ ਨਹੀਂ ਹੈ। ਇਸ ਦਰਮਿਆਨ ਟਿਕਟੌਕ ਇੰਡੀਆਂ ਨੇ ਸ਼ਨੀਵਾਰ ਦੀਵਾਲੀ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਇਕ ਭਾਵੁਕ ਟਵੀਟ ਕੀਤਾ। ਇਸ ‘ਚ ਕੰਪਨੀ ਨੇ ਆਪਣੇ ਯੂਜ਼ਰਸ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ। ਟਿਕਟੌਕ ਦੇ ਯੂਜ਼ਰਸ ਨੂੰ ਉਮੀਦ ਹੈ ਕਿ ਜਲਦ ਹੀ ਉਨ੍ਹਾਂ ਦੀ ਪਸੰਦੀਦਾ ਐਪ ਵਾਪਸ ਆ ਸਕਦਾ ਹੈ।
ਟਿਕਟੌਕ ਇੰਡੀਆ ਨੇ ਕੀਤਾ ਟਵੀਟ
ਟਿਕਟੌਕ ਐਪ ਬੇਸ਼ੱਕ ਭਾਰਤ ‘ਚ ਕਈ ਮਹੀਨੇ ਪਹਿਲਾਂ ਹੀ ਬੈਨ ਹੋ ਗਿਆ ਸੀ ਪਰ ਕੰਪਨੀ ਟਵਿਟਰ ‘ਤੇ ਅਜੇ ਵੀ ਐਕਟਿਵ ਹੈ। ਉਹ ਹਰ ਦਿਨ ਟਵੀਟ ਕਰਕੇ ਆਪਣੇ ਚਾਹੁਣ ਵਾਲਿਆਂ ਦਾ ਹੌਸਲਾ ਵਧਾਉਂਦੀ ਰਹਿੰਦੀ ਹੈ। ਦੀਵਾਲੀ ਮੌਕੇ ਟਿਕਟੌਕ ਨੇ ਯੂਜ਼ਰਸ ਨੂੰ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ, ‘ਅਸੀਂ ਹਰ ਇਕ ਦਿਨ ਲਈ ਦੀਵਾ ਜਗਾਇਆ ਹੈ, ਜਦੋਂ ਅਸੀਂ ਭਾਰਤ ਨੂੰ ਯਾਦ ਕੀਤਾ ਹੈ।‘ ਇਸ ਦੇ ਨਾਲ ਹੀ ਕਈ ਦੀਵੇ ਟਵੀਟ ਵੀ ਕੀਤੇ ਹਨ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਬੀਤੀ 29 ਜੂਨ ਨੂੰ ਟਿਕਟੌਕ ਸਮੇਤ 59 ਚੀਨੀ ਐਪਸ ‘ਤੇ ਪਾਬੰਦੀ ਲਾ ਦਿੱਤੀ ਸੀ। ਟਿਕਟੌਕ ਬੈਨ ਹੋਣ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਹਰਮਨ- ਪਿਆਰਾ ਸ਼ੌਰਟ ਵੀਡੀਓ ਐਬਪ ਸੀ। ਟਿਕਟੌਕ ਅਜੇ ਵੀ ਭਾਰਤ ‘ਚ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ।
ਦੀਵਾਲੀ ਦੇ ਚਾਅ ‘ਚ ਲੋਕਾਂ ਨੂੰ ਭੁੱਲੀ ਕੋਰੋਨਾ ਦੀ ਦਹਿਸ਼ਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ