ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ 5 ਜਨਵਰੀ ਨੂੰ ਹੋਈ ਹਿੰਸਾ ਵਿਰੁੱਧ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਚ ਪ੍ਰਦਰਸ਼ਨਕਾਰੀਆਂ ਨੇ ਮੁੰਬਈ ਦੀ ਤਰ੍ਹਾਂ ‘ਆਜ਼ਾਦ ਕਸ਼ਮੀਰ’ ਦੇ ਪੋਸਟਰ ਲਹਿਰਾਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਲੋਕ ਜੇਐਨਯੂ ਵਿਦਿਆਰਥੀਆਂ ਦੇ ਸਮਰਥਨ ‘ਚ ਪੋਸਟਰਾਂ ਅਤੇ ਪਲੇਅਕਾਰਡ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਪੋਸਟਰ ਨੂੰ ਦਿੱਲੀ ਪੁਲਿਸ ਨੇ ਨੋਟਿਸ ਕੀਤਾ, ਜਿਸ 'ਚ ਵੱਡੇ ਅੱਖਰਾਂ ''ਆਜ਼ਾਦ ਕਸ਼ਮੀਰ' ਲਿਖਿਆ ਦੇਖਿਆ ਜਾ ਸਕਦਾ ਹੈ। ਜਦਕਿ ਇਸ ਵਿਚ ਕੀ ਲਿਖਿਆ ਗਿਆ ਹੈ ਇਹ ਸਾਫ ਨਹੀਂ ਹੈ। ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਸ ਤਸਵੀਰ ਦੀ ਸੱਚਾਈ ਦੀ ਜਾਂਚ ਕਰੇਗਾ। ਕੇਸ ਦੀ ਪੜਤਾਲ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



ਸੋਮਵਾਰ ਸ਼ਾਮ ਨੂੰ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਮੁੰਬਈ ਦੇ ਗੇਟਵੇ ਆਫ਼ ਇੰਡੀਆ ਵਿਖੇ ਇਕੱਠੇ ਹੋਏ ਸੀ ਜਿਸ 'ਚ ਇੱਕ ਰਤ ਨੂੰ 'ਫਰੀ ਕਸ਼ਮੀਰ' ਦੇ ਪੋਸਟਰ ਨਾਲ ਨਜ਼ਰ ਆਈ ਸੀ। ਮੁੰਬਈ ਪੁਲਿਸ ਨੇ ਇਸ ਕੇਸ 'ਤੇ ਗੌਰ ਕੀਤੀ ਅਤੇ ਉਸ ਖਿਲਾਫ ਐਫਆਈਆਰ ਦਰਜ ਕੀਤੀ। ਹਾਲਾਂਕਿ, ਜਦੋਂ ਵਿਵਾਦ ਵਧਿਆ ਤਾਂ ਰਤ ਅੱਗੇ ਆ ਗਈ ਅਤੇ ਕਿਹਾ ਕਿ ਉਸਦਾ ਮਤਲਬ ਆਜ਼ਾਦ ਕਸ਼ਮੀਰ ਬਾਰੇ ਗੱਲ ਕਰਨਾ ਨਹੀਂ, ਬਲਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਕਸ਼ਮੀਰ 'ਚ ਦੀਆਂ ਪਾਬੰਦੀਆਂ ਬਾਰੇ ਗੱਲ ਕਰ ਰਹੀ ਸੀ