ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਭਾਰੀ ਵਾਧੇ ਦੇ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਫਤੇ ਨਵੇਂ ਆਈਸੀਯੂ ਬੈੱਡਾਂ ਲਈ ਜੋੜੀਆਂ ਜਾਣ ਵਾਲੀਆਂ 1200 ਬਾਈਪੈਪ ਮਸ਼ੀਨਾਂ ਤੁਰੰਤ ਖਰੀਦਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਨਵੇਂ ਆਈਸੀਯੂ ਬੈੱਡਾਂ ਨੂੰ ਤੁਰੰਤ ਚਲਾਇਆ ਜਾ ਸਕੇਗਾ।
ਅਧਿਕਾਰੀ ਨੇ ਦੱਸਿਆ ਕਿ ਕੁਲ 1200 ਬਾਈਪੈਪ ਮਸ਼ੀਨਾਂ ਤੁਰੰਤ ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ ਤੋਂ ਤੁਰੰਤ ਖਰੀਦ ਲਈਆਂ ਜਾਣਗੀਆਂ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਹਿਰ ਵਿੱਚ ਕੋਵਿਡ-19 ਦੀ ਮੌਤ ਦੀ ਉੱਚ ਦਰ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਦੱਸਿਆ।
3 ਦਸੰਬਰ ਨੂੰ ਹੱਲ ਹੋਵੇਗਾ ਕਿਸਾਨੀ ਮਸਲਾ! ਕੇਂਦਰ ਨੇ ਬੁਲਾਈ ਦੂਜੇ ਗੇੜ ਦੀ ਮੀਟਿੰਗ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਗਿਰਾਵਟ ਦੀ ਉਮੀਦ ਹੈ। ਸ਼ਹਿਰ ਵਿੱਚ ਸੋਮਵਾਰ ਨੂੰ 4,454 ਤਾਜ਼ਾ ਕੋਵਿਡ-19 ਕੇਸ ਦਰਜ ਕੀਤੇ ਗਏ ਅਤੇ ਪੌਜ਼ੇਟਿਵ ਦਰ 11.94 ਫੀਸਦ ਦਰਜ ਕੀਤੀ ਗਈ, ਜਦਕਿ 121 ਹੋਰ ਮੌਤਾਂ ਨਾਲ ਸ਼ਹਿਰ ਵਿੱਚ 8,512 ਦੀ ਬਿਮਾਰੀ ਕਾਰਨ ਮੌਤਾਂ ਹੋਈਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਕੇਸ ਵਧਣ ਮਗਰੋਂ ਕੇਜਰੀਵਾਲ ਨੇ ਸੁਣਾਇਆ ਹੁਕਮ, ਜਲਦ ਚੁੱਕੇ ਜਾਣ ਇਹ ਕਦਮ
ਏਬੀਪੀ ਸਾਂਝਾ
Updated at:
24 Nov 2020 12:50 PM (IST)
ਰਾਜਧਾਨੀ ਦਿੱਲੀ 'ਚ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਭਾਰੀ ਵਾਧੇ ਦੇ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਫਤੇ ਨਵੇਂ ਆਈਸੀਯੂ ਬੈੱਡਾਂ ਲਈ ਜੋੜੀਆਂ ਜਾਣ ਵਾਲੀਆਂ 1200 ਬਾਈਪੈਪ ਮਸ਼ੀਨਾਂ ਤੁਰੰਤ ਖਰੀਦਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਨਵੇਂ ਆਈਸੀਯੂ ਬੈੱਡਾਂ ਨੂੰ ਤੁਰੰਤ ਚਲਾਇਆ ਜਾ ਸਕੇਗਾ।
- - - - - - - - - Advertisement - - - - - - - - -