ਸੰਗਰੂਰ: ਕਰਜ ਦੀ ਮਾਰ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਖਬਰ ਸੰਗਰੂਰ ਜਿਲ੍ਹੇ ਦੇ ਕਸਬਾ ਲੌਂਗੋਵਾਲ ਤੋਂ ਹੈ। ਜਿੱਥੇ ਇੱਕ ਕਰਜਈ ਕਿਸਾਨ ਨੇ ਆਰਥਿਕ ਤੰਗੀ ਤੇ ਕਰਜ ਤੋਂ ਪ੍ਰੇਸ਼ਾਨੀ ਦੇ ਚੱਲਦੇ ਖ਼ੁਦਕੁਸ਼ੀ ਕਰ ਲਈ ਹੈ। ਇਸ ਕਿਸਾਨ ਕੋਲ ਬਹੁਤ ਥੋੜੀ ਜਮੀਨ ਸੀ ਜਦਕਿ ਉਸ ਦੇ ਸਿਰ ਕਈ ਲੱਖ ਦਾ ਕਰਜ ਸੀ। ਇਹ ਕਿਸਾਨ ਘਰ ਦੇ ਮੰਦੇ ਹਲਾਤਾਂ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ 'ਚ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ 32 ਸਾਲਾ ਕਿਸਾਨ ਨਿਰਮਲ ਸਿੰਘ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਜ਼ਿਲਾਂ ਪੱਧਰੀ ਆਗੂ ਅਤੇ ਲੌਂਗੋਵਾਲ ਇਕਾਈ ਦਾ ਸਹਾਇਕ ਕੈਸ਼ੀਅਰ ਸੀ ਦੇ ਸਿਰ ਬੈਂਕਾਂ ਅਤੇ ਆੜ੍ਹਤੀਆਂ ਦਾ 7-8 ਲੱਖ ਰੁਪਏ ਦਾ ਕਰਜ਼ਾ ਸੀ। ਪਰ ਉਸ ਕੋਲ ਜ਼ਮੀਨ ਬਹੁਤ ਘੱਟ ਸੀ। ਇਸ ਕਰਜ਼ੇ ਕਾਰਨ ਮ੍ਰਿਤਕ ਲੰਬੇ ਸਮੇਂ ਤੋਂ ਮਾਨਸਿਕ ਤਨਾਅ ਵਿੱਚ ਸੀ। ਇਸ ਦੋਰਾਨ ਸੋਮਵਾਰ ਸਵੇਰੇ ਨਿਰਮਲ ਸਿੰਘ ਨੇ ਅਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ।