PM Kisan Samman Nidhi Scheme: ਕੇਂਦਰ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਜਲਦੀ ਜਾਰੀ ਹੋਣ ਦੀ ਉਮੀਦ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਗਲੀ ਕਿਸ਼ਤ ਜੂਨ ਵਿੱਚ ਆਵੇਗੀ। ਇਸ ਸਕੀਮ ਦੀ ਹੁਣ ਤੱਕ 13ਵੀਂ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
ਛੇ ਹਜ਼ਾਰ ਰੁਪਏ ਸਾਲਾਨਾ ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤੇ ਜਾਂਦੇ ਹਨ। ਦੋ-ਦੋ ਹਜ਼ਾਰ ਰੁਪਏ ਕਰ ਕੇ ਚਾਰ ਮਹੀਨੇ ਦੇ ਅੰਤਰਾਲ ਉੱਤੇ ਪੀਐਮ ਕਿਸਾਨ ਯੋਜਨਾ ਦੀ ਕਿਸਤ ਜਾਰੀ ਹੁੰਦੀ ਹੈ। ਜੇ ਤੁਸੀਂ ਵੀ ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਤਹਿਤ ਅਗਲੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਆਓ ਜਾਣਦੇ ਹਾਂ ਕਿ 14ਵੀਂ ਕਿਸ਼ਤ ਕਦੋਂ ਮਿਲ ਸਕਦੀ ਹੈ।
ਕਦੋਂ ਜਾਰੀ ਕੀਤੀ ਜਾਵੇਗੀ 14ਵੀਂ ਕਿਸ਼ਤ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਹੁਣ 14ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਣੀ ਹੈ। ਅਜਿਹੇ 'ਚ ਜੇ ਕੁਝ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਕਿਸ਼ਤ ਜੂਨ ਦੇ ਤੀਜੇ ਹਫਤੇ ਜਾਰੀ ਹੋ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ 'ਤੇ ਸਰਕਾਰ ਵੱਲੋਂ ਕੋਈ ਅਪਡੇਟ ਜਾਂ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
14ਵੀਂ ਕਿਸ਼ਤ ਜਾਰੀ ਕਰਨ ਦੀ ਅੰਤਮ ਤਰੀਕ!
ਪਿਛਲੀ ਵਾਰ 27 ਫਰਵਰੀ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 13ਵੀਂ ਕਿਸ਼ਤ ਜਾਰੀ ਕੀਤੀ ਗਈ ਸੀ। ਜੇ ਅਸੀਂ ਕ੍ਰਮ ਅਨੁਸਾਰ ਵੇਖੀਏ ਤਾਂ ਕੇਂਦਰ ਸਰਕਾਰ ਕੋਲ 14ਵੀਂ ਕਿਸ਼ਤ ਜਾਰੀ ਕਰਨ ਲਈ ਜੁਲਾਈ 2023 ਤੱਕ ਦਾ ਸਮਾਂ ਹੈ। ਅਜਿਹੇ 'ਚ ਕੇਂਦਰ ਸਰਕਾਰ ਜੂਨ ਤੋਂ ਜੁਲਾਈ ਵਿਚਾਲੇ ਕਿਸੇ ਵੀ ਸਮੇਂ ਕਿਸਾਨਾਂ ਦੇ ਖਾਤੇ 'ਚ 14ਵੀਂ ਕਿਸ਼ਤ ਦੇ ਪੈਸੇ ਭੇਜ ਸਕਦੀ ਹੈ।
ਕਿੰਨਾਂ ਲੋਕਾਂ ਨੂੰ ਨਹੀਂ ਮਿਲੇਗੀ ਅਗਲੀ ਕਿਸ਼ਤ
ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈ ਰਹੇ ਹੋ ਅਤੇ ਅਜੇ ਤੱਕ ਇਸ ਯੋਜਨਾ ਦੇ ਤਹਿਤ ਈ-ਕੇਵਾਈਸੀ ਦਾ ਕੰਮ ਪੂਰਾ ਨਹੀਂ ਕੀਤਾ ਹੈ, ਤਾਂ ਤੁਹਾਡੀ 14ਵੀਂ ਕਿਸ਼ਤ ਦੇ ਪੈਸੇ ਨੂੰ ਰੋਕਿਆ ਜਾ ਸਕਦਾ ਹੈ। ਇਸ ਨਾਲ ਹੀ ਜੇ ਜ਼ਮੀਨ ਦੀ ਪੜਤਾਲ ਦਾ ਕੰਮ ਵੀ ਨਹੀਂ ਹੋਇਆ ਤਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਬੰਦ ਕਰ ਦਿੱਤੀ ਜਾਵੇਗੀ। ਤੁਸੀਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿੱਚ ਜਾ ਕੇ ਜ਼ਮੀਨ ਦੀ ਪੜਤਾਲ ਦਾ ਕੰਮ ਪੂਰਾ ਕਰ ਸਕਦੇ ਹੋ।