Agriculture News : ਕਿਸਾਨਾਂ ਲਈ ਪੋਲਟਰੀ ਫਾਰਮਿੰਗ ਉਹਨਾਂ ਖੇਤੀਬਾੜੀ ਧੰਦਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਉਹਨਾਂ ਨੂੰ ਖੇਤੀ ਨਾਲੋਂ ਵੱਧ ਮੁਨਾਫਾ ਮਿਲਦਾ ਹੈ। ਹਾਲਾਂਕਿ, ਇਸ ਲਈ ਨਿਵੇਸ਼ ਜ਼ਿਆਦਾ ਹੈ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਮੁਰਗੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਬਾਜ਼ਾਰ 'ਚ ਕੀਮਤ ਇੰਨੀ ਜ਼ਿਆਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਇਕ ਮੁਰਗੀ ਦੀ ਕੀਮਤ 'ਚ ਤੁਸੀਂ 200 ਕੜਕਨਾਥ ਮੁਰਗੇ ਖਰੀਦ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਡਰੈਗਨ ਚਿਕਨ ਦੇ ਜ਼ਰੀਏ ਪੋਲਟਰੀ ਫਾਰਮਿੰਗ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ।



ਕੀ ਹੈ ਇਸ ਮੁਰਗੀ ਦੀ ਖਾਸੀਅਤ 



ਅੱਜ ਅਸੀਂ ਜਿਸ ਚਿਕਨ ਦੀ ਗੱਲ ਕਰ ਰਹੇ ਹਾਂ, ਉਸ ਦਾ ਨਾਂ 'ਡੋਂਗ ਟਾਓ' ਜਾਂ 'ਡਰੈਗਨ ਚਿਕਨ' ਹੈ। ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਮੁਰਗੀਆਂ ਵਿੱਚੋਂ ਇੱਕ ਹੈ। ਮੌਜੂਦਾ ਸਮੇਂ ਵਿੱਚ ਇਹ ਮੁਰਗੇ ਸਿਰਫ਼ ਵੀਅਤਨਾਮ ਵਿੱਚ ਹੀ ਪਾਏ ਜਾਂਦੇ ਹਨ, ਪਰ ਦੁਨੀਆਂ ਭਰ ਵਿੱਚ ਇਨ੍ਹਾਂ ਦੀ ਵੱਧਦੀ ਮੰਗ ਕਾਰਨ ਦੂਜੇ ਦੇਸ਼ਾਂ ਦੇ ਵਪਾਰੀ ਵੀ ਇਨ੍ਹਾਂ ਨੂੰ ਪਾਲਣ ਲੱਗ ਪਏ ਹਨ। ਹਾਲਾਂਕਿ ਭਾਰਤ ਵਿੱਚ ਅਜੇ ਵੀ ਜ਼ਿਆਦਾਤਰ ਲੋਕ ਇਸ ਮੁਰਗੀ ਤੋਂ ਅਣਜਾਣ ਹਨ।



ਕੀ ਹੈ ਇਸ ਮੁਰਗੀ ਦੀ ਕੀਮਤ? 



'ਡੋਂਗ ਟਾਓ' ਜਾਂ 'ਡਰੈਗਨ ਚਿਕਨ' ਦੇ ਨਾਮ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਚੁੱਕੇ ਇਹ ਮੁਰਗੇ ਦਾ ਸਭ ਤੋਂ ਪਹਿਲਾਂ ਰਾਜਧਾਨੀ ਹਨੋਈ ਦੇ ਕਰੀਬ ਇਕ ਫਾਰਮ ਵਿਚ ਪਾਏ ਗਏ ਸੀ। ਇਹਨਾਂ ਮੁਰਗਿਆਂ ਦੀ ਸਭ ਤੋਂ ਖ਼ਾਸ ਚੀਜ਼ ਹੁੰਦੀ ਇਹਨਾਂ ਦੀਆਂ ਲੱਤਾਂ। ਇਹਨਾਂ ਦੀਆਂ ਲੱਤਾਂ ਇੰਨੀਆਂ ਮੋਟੀਆਂ ਹੁੰਦੀਆਂ ਹਨ ਕਿ ਤੁਹਾਨੂੰ ਵੇਖ ਕੇ ਲੱਗੇਗਾ ਹੀ ਨਹੀਂ ਕਿ ਇਹ ਮੁਰਗੀ ਦੀਆਂ ਲੱਤਾਂ ਹਨ। ਇਸ ਸਮੇ ਬਾਜ਼ਾਰ ਵਿਚ ਇਕ ਡੈਰਗਨ ਚਿਕਨ ਦੀ ਕੀਮਤ ਲਗਪਗ 2000 ਡਾਲਰ ਹੈ, ਜਿਸ ਨੂੰ ਜੇ ਭਾਰਤੀ ਰੁਪਏ ਵਿਚ ਬਦਲਿਆ ਜਾਵੇ ਤਾਂ ਇਹ 1,63,570 ਰੁਪਏ ਦੇ ਕਰੀਬ ਪਹੁੰਚੇਗੀ। ਫਿਲਹਾਲ ਇਸ ਮੁਰਗੇ ਨੂੰ ਵੀਅਤਨਾਮ ਦੇ ਲੋਕ ਸਿਰਫ਼ ਇਕ ਮੌਤੇ ਉੱਤੇ ਹੀ ਖਾਂਦੇ ਹਨ ਇਹ ਮੌਕਾ ਹੁੰਦਾ ਹੈ lunar new year ਦਾ। 



ਭਾਰਤ ਵਿਚ ਕਿਵੇਂ ਕਰ ਸਕਦੇ ਹੋ ਇਸ ਦਾ ਪਾਲਨ 



ਜੇ ਤੁਸੀਂ ਭਾਰਤ 'ਚ ਡ੍ਰੈਗਨ ਚਿਕਨ ਪਾਲਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਬੱਚੇ ਵੀਅਤਨਾਮ ਤੋਂ ਲਿਆਉਣੇ ਪੈਣਗੇ। ਇਸ ਤੋਂ ਇਲਾਵਾ ਇਨ੍ਹਾਂ ਮੁਰਗੀਆਂ ਦਾ ਪਾਲਣ-ਪੋਸ਼ਣ ਆਮ ਮੁਰਗੀਆਂ ਵਾਂਗ ਹੀ ਹੁੰਦਾ ਹੈ। ਬਸ ਇਹਨਾਂ ਦੀ ਖੁਰਾਕ ਜ਼ਿਆਦਾ ਹੈ ਤੇ ਇਹਨਾਂ ਨੂੰ ਇੱਕ ਫਾਰਮ ਵਿੱਚ ਬੰਦ ਕਰ ਕੇ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੈ। ਇਸ ਲਈ ਜੇ ਤੁਸੀਂ ਉਨ੍ਹਾਂ ਨੂੰ ਭਾਰਤ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਘੱਟੋ-ਘੱਟ ਤੁਹਾਡੇ ਕੋਲ ਥੋੜੀ ਵੱਡੀ ਅਤੇ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ।