ਅਸ਼ਰਫ ਢੁੱਡੀ


ਮੁਹਾਲੀ: ਪੰਜਾਬ ਵਿੱਚ ਅੱਜ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਵੇਰਕਾ ਵੱਲੋਂ ਅੱਜ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਪੰਜਾਬ ਵਿੱਚ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਚੁਕੀਆਂ ਹਨ। ਹੁਣ ਦੁੱਧ ਦੇ ਲਈ ਵੀ ਲੋਕਾਂ ਨੂੰ ਆਪਣੀ ਜੇਬ ਹੋਰ ਹਲਕੀ ਕਰਨੀ ਪਏਗੀ।


ਪੰਜਾਬ ਵਿੱਚ ਵੇਰਕਾ ਦੁੱਧ ਦੀ ਕੀਮਤ ਗੋਲਡ ਪ੍ਰਤੀ ਲੀਟਰ ਜੋ ਪਹਿਲਾ 55 ਰੁਪਏ ਮਿਲਦਾ ਸੀ, ਹੁਣ 57 ਰੁਪਏ ਪ੍ਰਤੀ ਲੀਟਰ ਮਿਲੇਗਾ। Cow Milk 1.5 ਲੀਟਰ ਪਹਿਲਾਂ 60 ਰੁਪਏ ਪ੍ਰਤੀ ਲੀਟਰ ਕੀਮਤ ਸੀ, ਹੁਣ ਇਹ ਵਧ ਕੇ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੇਰਕਾ ਦਾ ਸ਼ਕਤੀ ਦੁੱਧ (ਹਰਾ ਪੈਕੇਟ) ਪਹਿਲਾਂ 49 ਰੁਪਏ ਪ੍ਰਤੀ ਲੀਟਰ ਵਿਕਦਾ ਸੀ, ਹੁਣ ਇਸ ਦੀ ਕੀਮਤ 51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੇਰਕਾ ਸਕਿਮਡ ਮਿਲਕ ਪਹਿਲਾਂ 36 ਰੁਪਏ ਪ੍ਰਤੀ ਲੀਟਰ ਵਿਕਦਾ ਸੀ ਤੇ ਹੁਣ ਇਹ 38 ਰੁਪਏ ਪ੍ਰਤੀ ਲੀਟਰ ਮਿਲੇਗਾ।


ਇਸ ਬਾਰੇ ਮੁਹਾਲੀ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਤਾਂ ਦੁੱਧ ਪੀਣਾ ਵੀ ਔਖਾ ਹੋ ਗਿਆ ਹੈ। ਕੋਰੋਨਾ ਮਾਹਾਂਮਾਰੀ ਕਾਰਨ ਪਹਿਲਾਂ ਹੀ ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਹੁਣ ਮਹਿੰਗਾਈ ਦੀ ਮਾਰ ਵੀ ਲੋਕਾਂ 'ਤੇ ਪੈ ਰਹੀ ਹੈ। ਵਧ ਰਹੀ ਮੰਹਿਗਾਈ ਕਾਰਨ ਘਰ ਦਾ ਖਰਚ ਚਲਾਉਣਾ ਔਖਾ ਹੋਇਆ ਪਿਆ ਹੈ। ਲੋਕਾਂ ਨੇ ਮੌਜੂਦਾ ਸਰਕਾਰਾਂ ਨੂੰ ਪਾਲਿਸੀ ਵਿੱਚ ਤਬਦੀਲੀ ਕਰਨ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਸਰਕਾਰ ਅਜਿਹੇ ਕਦਮ ਚੁੱਕੇ ਜਿਸ ਨਾਲ ਆਮ ਲੋਕ ਸੁਖੀ ਹੋ ਸਕਣ ਤੇ ਮਹਿੰਗਾਈ ਦੀ ਮਾਰ ਤੋਂ ਬਚ ਸਕਣ।


ਮੁਹਾਲੀ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਹੁਣ ਚਾਹ-ਦੁੱਧ ਪੀਣਾ ਛੱਡ ਦਿੰਦੇ ਹਾਂ ਤੇ ਪਾਉਡਰ ਵਾਲਾ ਦੁੱਧ ਸ਼ੁਰੂ ਕਰ ਦਿੰਦੇ ਹਾਂ। ਪੰਜਾਬ ਦੇ ਲੋਕਾਂ ਵਿੱਚ ਨਿਉਟ੍ਰੀਸ਼ੀਅਨ ਵੈਲਿਊ ਦੀ ਤਾਂ ਪਹਿਲਾਂ ਹੀ ਕਮੀ ਪਾਈ ਜਾ ਰਹੀ ਹੈ। ਜੇਕਰ ਦੁੱਧ ਹੀ ਮੰਹਿਗਾ ਹੋਏਗਾ ਤਾਂ ਆਮ ਆਦਮੀ ਕੀ ਕਰੇਗਾ। ਪੰਜਾਬ ਦਾ ਹਰ ਵਿਅਕਤੀ ਪਾਸਪੋਰਟ ਬਣਵਾ ਰਿਹਾ ਹੈ ਤੇ ਵਿਦੇਸ਼ਾਂ ਵੱਲ ਜਾਣ ਦੀ ਤਿਆਰੀ ਕਰ ਰਿਹਾ ਹੈ।


ਮਹਿੰਗਾਈ ਨੇ ਘਰ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਦੁੱਧ ਦੀਆਂ ਕੀਮਤਾਂ ਤਾਂ ਵਧੀਆਂ ਹੀ ਹਨ, ਇਸ ਤੋਂ ਇਲਾਵਾ  ਪਿਛਲੇ ਦਿਨਾਂ ਵਿੱਚ ਦਹੀਂ ਤੇ ਪਨੀਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਸੀ। ਸਰੋਂ ਦਾ ਤੇਲ ਜੋ ਘਰ ਦੀ ਰਸੋਈ ਵਿੱਚ ਸਭ ਤੋਂ ਵੱਧ ਵਰਤੋਂ ਵਿੱਚ ਆਉਂਦਾ ਹੈ, ਉਸ ਦੀਆਂ ਕੀਮਤਾਂ ਵੀ ਆਸਮਾਨ ਛੂਹ ਚੁੱਕੀਆਂ ਹਨ। ਸਰੋਂ ਦਾ ਤੇਲ 200 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।


ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮਹਿੰਗਾਈ ਤਾਂ ਵਧਾ ਰਹੀ ਹੈ ਪਰ ਆਮਦਨ ਦੇ ਸਾਧਨ ਨਹੀਂ ਵਧਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਨੂੰ ਕੰਟਰੋਲ ਕਰੇ ਜਾਂ ਫਿਰ ਰੁਜਗਾਰ ਤੇ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Clash in Farmers n BJP: ਬੀਜੇਪੀ ਵਰਕਰਾਂ ਨੇ ਕਿਸਾਨ ਅੰਦੋਲਨ ਦੇ ਮੰਚ 'ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ: ਟਿਕੈਤ ਬੋਲੇ ਮੂੰਹ-ਤੋੜ ਜਵਾਬ ਦੇਵਾਂਗੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904