ਹਨੇਰੀ ਨੇ ਦਰਜਨਾਂ ਪਿੰਡਾਂ ਵਿੱਚ ਬਾਸਮਤੀ ਦੀ ਫ਼ਸਲ ਵਿਛਾਈ
ਏਬੀਪੀ ਸਾਂਝਾ | 08 Oct 2016 12:17 PM (IST)
ਚੰਡੀਗੜ੍ਹ: ਫਿਰੋਜ਼ਪੁਰ ਦੇ ਮਮਦੋਟ ਵਿੱਚ ਬੀਤੀ ਰਾਤ ਕਰੀਬ 10 ਵਜੇ ਚੱਲੀ ਤੇਜ਼ ਹਨੇਰੀ ਅਤੇ ਹਲਕੀ ਬਾਰਸ਼ ਕਾਰਨ ਦਰਜਨਾਂ ਪਿੰਡਾਂ ਵਿੱਚ ਕਿਸਾਨਾਂ ਦੀ ਬਾਸਮਤੀ 1121 ਦੀ ਫਸਲ ਧਰਤੀ ’ਤੇ ਵਿੱਚ ਗਈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਵਕਤ ਬਹੁਤ ਸਾਰੇ ਕਿਸਾਨਾਂ ਦੀ ਫਸਲ ਵਿੱਚ ਦੋਧਾ ਪੈ ਰਿਹਾ ਸੀ ਅਤੇ ਉਪਰੋਂ ਚੱਲੀਆਂ ਤੇਜ਼ ਹਵਾਵਾਂ ਨੇ ਫਸਲ ਧਰਤੀ ’ਤੇ ਵਿਛਾ ਦਿੱਤੀ । ਬਾਸਮਤੀ ਦੀ ਕਟਾਈ ਮੌਕੇ ਵੀ ਵੱਧ ਰੇਟ ਭਰਨਾ ਪਵੇਗਾ । ਕਿਸਾਨਾਂ ਸਰਕਾਰ ਤੋਂ ਮੰਗ ਕੀਤੀ ਹੈ ਕੁਦਰਤੀ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਕਰੇ ਅਤੇ ਬਾਸਮਤੀ ਦਾ ਸਰਕਾਰੀ ਸਮਰਥਨ ਮੁੱਲ 4000 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ ਤਾਂ ਜੋ ਆਰਥਿਕ ਪੱਖੋਂ ਡੁੱਬਦੀ ਹੋਈ ਕਿਸਾਨੀ ਬਚ ਸਕੇ। ਦੱਸਣਯੋਗ ਹੈ ਕਿ ਪਿਛਲੇ ਸਾਲ ਬਾਸਮਤੀ 1121 ਦਾ ਭਾਅ ਕਿਸਾਨਾਂ ਨੂੰ ਘੱਟ ਮਿਲਣ ਕਾਰਨ ਪ੍ਰਤੀ ਏਕੜ ਕਿਸਾਨਾਂ ਨੂੰ 30 ਹਜ਼ਾਰ ਦਾ ਨੁਕਸਾਨ ਉਠਾਉਣਾ ਪਿਆ ਸੀ। ਕਿਸਾਨਾਂ ਨੇ ਵਪਾਰੀ ਵੱਲੋਂ 1121 ਦੀ ਇਸ ਵਾਰ ਵੀ ਲੁੱਟ ਕੀਤੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਕਿਸਾਨਾਂ ਵੱਲੋਂ ਕਾਸ਼ਤ ਕੀਤੀ ਜਾਂਦੀ 1121 ਬਾਸਮਤੀ ਐਕਸਪੋਰਟ ਕੁਆਲਿਟੀ ਹੋਣ ਕਾਰਨ ਭਾਰਤ ਸਰਕਾਰ ਦੇ ਖਜ਼ਾਨੇ ਵਿੱਚ ਕਰੋੜਾਂ ਰੁਪਏ ਦੀ ਵਿਦੇਸ਼ੀ ਮੁਦਰਾ ਆਉਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਸਮਤੀ ਦਾ ਭਾਅ 4000 ਰੁਪਏ ਐਲਾਨਿਆਂ ਜਾਵੇ। ਕਿਸਾਨਾਂ ਦੱਸਿਆ ਕਿ ਜੇਕਰ ਇਸ ਵਾਰ ਵੀ ਕਿਸਾਨਾਂ ਨੂੰ ਵਪਾਰੀ ਤੋਂ ਘੱਟ ਰੇਟ ਮਿਲਿਆ ਤਾਂ ਕਿਸਾਨ ਅੱਗੇ ਤੋਂ ਬਾਸਮਤੀ 1121 ਦੀ ਬਿਜਾਈ ਬੰਦ ਕਰਕੇ ਰਵਾਇਤੀ ਫਸਲਾਂ ਦੀ ਹੀ ਬਿਜਾਈ ਕਰਨਗੇ।