ਨਵੀਂ ਦਿੱਲੀ: ਭਾਰਤ ਸਰਕਾਰ ਹੁਣ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਜਾ ਰਹੀ ਹੈ। ਕਿਸਾਨ ਦਾ ਵਿਲੱਖਣ ਸ਼ਨਾਖਤੀ ਕਾਰਡ ਉਨ੍ਹਾਂ ਸਾਰੀਆਂ ਖੇਤੀ ਯੋਜਨਾਵਾਂ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ। ਇਹ ਖੁਲਾਸਾ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੀਤਾ ਹੈ।
ਤੋਮਰ ਨੇ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਵਿਲੱਖਣ ਸ਼ਨਾਖਤੀ ਕਾਰਡ ਉਨ੍ਹਾਂ ਸਾਰੀਆਂ ਖੇਤੀ ਯੋਜਨਾਵਾਂ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ। ਇਸ ਨਾਲ ਸਰਕਾਰ ਕੋਲ ਸਾਰੇ ਕਿਸਾਨਾਂ ਦਾ ਰਿਕਾਰਡ ਰਹੇਗਾ।
ਦਰਅਸਲ ਲੋਕ ਸਭਾ ਵਿੱਚ ਇੱਕ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਸਰਕਾਰ ਕੋਲ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦਾ ਕੋਈ ਵਿਚਾਰ ਹੈ? ਇਸ 'ਤੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ, ‘ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦੇਸ਼ ਦੇ ਕਿਸਾਨਾਂ ਲਈ ਵਿਲੱਖਣ ਪਛਾਣ ਪੱਤਰ (ਆਈਡੀ) ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕਿਸਾਨ ਦਾ ਵਿਲੱਖਣ ਸ਼ਨਾਖਤੀ ਕਾਰਡ ਉਨ੍ਹਾਂ ਸਾਰੀਆਂ ਖੇਤੀ ਯੋਜਨਾਵਾਂ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਦਾ ਲਾਭ ਕਿਸਾਨ ਨੇ ਲਿਆ ਹੈ।’
ਇਸ ਦੇ ਫਾਇਦਿਆਂ ਬਾਰੇ ਦੱਸਦਿਆਂ ਤੋਮਰ ਨੇ ਕਿਹਾ ਕਿ ਈ-ਨੋ ਯੂਅਰ ਫਾਰਮਰ (ਈ-ਕੇਵਾਈਐਫ) ਰਾਹੀਂ ਕਿਸਾਨ ਦੀ ਤਸਦੀਕ ਕਰਨ ਦੀ ਵਿਵਸਥਾ ਹੈ ਜਿਸ ਨਾਲ ਵੱਖ-ਵੱਖ ਸਕੀਮਾਂ ਤਹਿਤ ਲਾਭ ਲੈਣ ਲਈ ਵੱਖ-ਵੱਖ ਵਿਭਾਗਾਂ ਨੂੰ ਭੌਤਿਕ ਦਸਤਾਵੇਜ਼ਾਂ ਨੂੰ ਦੁਬਾਰਾ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪਵੇਗੀ। ਤੋਮਰ ਨੇ ਕਿਹਾ ਕਿ ਇਸ ਨਾਲ ਖੇਤਰ ਅਧਾਰਤ ਤੇ ਅਨੁਕੂਲ ਸਲਾਹ ਦੀ ਸਹੂਲਤ ਮਿਲੇਗੀ। ਇਸ ਰਾਹੀਂ ਖਰਾਬ ਮੌਸਮ ਕਾਰਨ ਫਸਲ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ: ਪੁਰਸ਼ਾਂ ਦੀ ਸਿਹਤ ਲਈ 10 ‘ਸੁਪਰਫੂਡ’ ਜੋ ਕਮਜ਼ੋਰੀ ਨੂੰ ਕਰ ਦੇਣਗੇ ਜੜ੍ਹੋਂ ਖਤਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin