ਨਵੀਂ ਦਿੱਲੀ: ਦੇਸ਼ ਦੀ ਖੇਤੀ (Agriculture) ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ’ਚ ਇੰਨੇ ਸਾਲਾਂ ਬਾਅਦ ਹੁਣ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਭਾਰਤੀ ਵਿਗਿਆਨੀ (Indian Scientists) ਜੀਨ ਐਡਿਟਿੰਗ (Crop Gene Editing) ਦੀ ਮਦਦ ਨਾਲ ਵਿਟਾਮਿਨ ਏ ਨਾਲ ਭਰਪੂਰ ਕੇਲਾ ਤੇ ਚੌਲ, ਦਾਲ਼ਾਂ, ਟਮਾਟਰ, ਬਾਜਰਾ ਦੀਆਂ ਉੱਨਤ ਕਿਸਮਾਂ ਪੈਦਾ ਕਰਨਗੇ। ਇਸ ਤਕਨੀਕ ਨੂੰ ਕਾਰੋਬਾਰੀ ਵਰਤੋਂ ਲਈ ਬਿਨਾ ਰੈਗੂਲੇਟਰੀ ਨੀਤੀ ਦੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਬਾਇਓ ਟੈਕਨੋਲੋਜੀ ਵਿਭਾਗ ਨੇ ਜੀਨ ਐਡਿਟਿੰਗ ਦੇ ਇਸਤੇਮਾਲ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਤਿਆਰ ਕਰ ਲਏ ਹਨ ਪਰ ਰੈਗੂਲੇਟਰੀ ਸੰਸਥਾ ‘ਜੀਨੈਟਿਕ ਇੰਜਨੀਅਰਿੰਗ ਅਪਰੇਜ਼ਲ ਕਮੇਟੀ’ (GIAC) ਜੀਨੈਟੀਕਲੀ ਮੌਡੀਫ਼ਾਈਡ ਤਕਨੀਕ ਤੋਂ ਇਹ ਤਕਨੀ ਕਿੰਨੀ ਕੁ ਵੱਖ ਹੈ- ਇਸ ਬਾਰੇ ਵਿਚਾਰ ਚੱਲ ਰਿਹਾ ਹੈ। ਇਮਾਨੂਏਲ ਕਾਰਪੈਂਟੀਅਰ ਤੇ ਜੈਨੀਫ਼ਰ ਡੂਡਨਾ ਨੂੰ ਨੋਬਲ ਪੋਰਸਕਾਰ ਮਿਲਿਆ ਹੈ, ਜਿਸ ਤੋਂ ਬਾਅਦ ਜੀਨ ਐਡਿਟਿੰਗ ਪ੍ਰਕਿਰਿਆ ਉੱਤੇ ਧਿਆਨ ਕੇਂਦ੍ਰਿਤ ਹੋਇਆ। ਇਨ੍ਹਾਂ ਦੋਵੇਂ ਵਿਗਿਆਨੀਆਂ ਨੇ ਜੀਨੋਮ ਐਡਿਟਿੰਗ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਸੀ।
ਜੀਨੈਟੀਕਲੀ ਮੌਡੀਫ਼ਾਈਫ਼ ਤਰੀਕੇ (ਟ੍ਰਾਂਸਜੈਨਿਕ) ਵਿੱਚ ਵਿਦੇਸ਼ੀ ਡੀਐਨ (ਦੂਜੀ ਪ੍ਰਜਾਤੀ ਵਿੱਚ ਪ੍ਰਵੇਸ਼) ਬਣਾਇਆ ਜਾਂਦਾ ਹੈ, ਜਦ ਕਿ ਜੀਨ ਐਡਿਟਿੰਗ ਵਿੱਚ ਮੌਜੂਦਾ ਜੀਨ ਨੂੰ ਵਾਜਬ ਢੰਗ ਨਾਲ ਸੋਧਿਆ ਜਾਂਦਾ ਹੈ ਪਰ ਜੀਨ ਐਡਿਟਿੰਗ ਵਿੱਚ ਵੀ ਦੂਜੀ ਪ੍ਰਜਾਤੀ ਤੋਂ ਜੀਨ ਪ੍ਰਵੇਸ਼ ਦੀ ਥੋੜ੍ਹੀ ਸੰਭਾਵਨਾ ਹੈ। ਇਸ ਲਈ ਰੈਗੂਲੇਟਰੀ ਸੰਸਥਾ ਨੂੰ ਦਿਸ਼ਾ-ਨਿਰਦੇਸ਼ਾਂ ਬਾਰੇ ਆਖ਼ਰੀ ਫ਼ੈਸਲਾ ਲੈਣ ਵਿੱਚ ਸਮਾਂ ਲੱਗੇਗਾ।
ਪੰਜਾਬ ਦੇ ਕਿਸਾਨਾਂ 'ਤੇ ਇੱਕ ਹੋਰ ਮਾਰ, ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਹੋਣਗੀਆਂ ਪ੍ਰਭਾਵਿਤ
ਇੰਡੀਅਨ ਕੌਂਸਲ ਆੱਫ਼ ਐਗਰੀਕਲਚਰਲ ਰਿਸਰਚ (ਆਈਸੀਏਆਰ) ਦੇ ਸਾਬਕਾ ਡਾਇਰੈਕਟਰ ਜਨਰਲ ਆਰ. ਐਸ ਪਰੋਡਾ ਦਾ ਕਹਿਣਾ ਹੈ ਕਿ ਕਈ ਲੋਕ ਜੀਨ ਐਡਿਟਿੰਗ ਨੂੰ ਜੀਨੈਟੀਕਲੀ ਮੌਡੀਫ਼ਾਈਡ (ਜੀਐਮ) ਐਡਿਟਿੰਗ ਸਮਝ ਬੈਠਦੇ ਹਨ ਪਰ ਸਾਨੂੰ ਇਸ ਵਿੱਚ ਫ਼ਰਕ ਕਰਨਾ ਸਿੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੀਨ ਐਡਿਟਿੰਗ ਨਾਲ ਟ੍ਰਾਂਸਜੈਨਿਕ ਵਰਗਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਸ ਲਈ ਇਸ ਨੂੰ ਜੀਐਮ ਖੇਤੀ ਦੇ ਰੈਗੂਲੇਸ਼ਨ ਅਧੀਨ ਨਹੀਂ ਲਿਆਉਣਾ ਚਾਹੀਦਾ।
ਜੀਨ ਐਡਿਟਿੰਗ ਦੀਆਂ ਸਾਰੀਆਂ ਪ੍ਰਣਾਲੀਆਂ ’ਚ ਇਮਾਨੂਏਲ ਕਾਰਪੈਂਟੀਅਰ ਤੇ ਜੈਨੀਫ਼ਰਡੂਡਨਾ ਵੱਲੋਂ ਵਿਕਸਤ ਕੀਤੇ ਗਏ CRISPR Cas9 ਸਿਸਟਮ ਨੂੰ ਉਚਿਤ ਤੇ ਤੇਜ਼ ਤਰੀਕਾ ਮੰਨਿਆ ਗਿਆ ਹੈ। ਅਮਰੀਕਾ, ਜਾਪਾਨ, ਆਸਟ੍ਰੇਲੀਆ, ਚੀਨ ਤੇ ਬ੍ਰਾਜ਼ੀਲ ਦੇ ਵਿਗਿਆਨੀ CRISPR-Cas9 ਸਿਸਟਮ ਅਪਣਾਉਂਦੇ ਹਨ। ਇੰਝ ਠੀਕ ਤਰੀਕੇ ਨਾਲ ਕਿਸੇ ਹੋਰ ਵੈਰਾਇਟੀ ਉੱਤੇ ਅਸਰ ਪਾਏ ਬਿਨਾ ਮਨਚਾਹੀ ਤਬਦੀਲੀ ਹਾਸਲ ਕੀਤੀ ਜਾ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਖੇਤੀਬਾੜੀ ਦੀ ਹੋਏਗੀ ਕਾਇਆ-ਕਲਪ, ਭਾਰਤ ’ਚ ਵੀ ਹੋਏਗੀ ਫ਼ਸਲਾਂ ਦੀ ਜੀਨ ਐਡਿਟਿੰਗ
ਏਬੀਪੀ ਸਾਂਝਾ
Updated at:
02 Nov 2020 01:36 PM (IST)
ਪਰੋਡਾ ਨੇ ਕਿਹਾ ਕਿ ਇਸ ਨਾਲ ਨਵੀਂ ਵੈਰਾਇਟੀ ਛੇਤੀ ਪੈਦਾ ਹੁੰਦੀ ਹੈ ਤੇ ਲਾਗਤ, ਸਮਾਂ ਤੇ ਮਜ਼ਦੂਰੀ ਵੀ ਬਚਦੀ ਹੈ। ਮੋਹਾਲੀ ’ਚ ਬਾਇਓਟੈਕਨੋਲੋਜੀ ਵਿਭਾਗ ਦਾ ਰਾਸ਼ਟਰੀ ਐਗਰੀ ਫ਼ੂਡ ਬਾਇਓਟੈਕਨੋਲੋਜੀ ਇੰਸਟੀਚਿਊਟ CRISPR-Cas9 ਪ੍ਰਣਾਲੀ ਦੀ ਵਰਤੋਂ ਕੇਲੇ ਵਿੱਚ ਤਬਦੀਲੀ ਲਿਆਉਣ ਲਈ ਕਰ ਰਿਹਾ ਹੈ।
- - - - - - - - - Advertisement - - - - - - - - -