ਮਾਨਸਾ :  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਮਾਨਸਾ ਜਿਲ੍ਹੇ ਨਾਲ ਸਬੰਧਤ ਪਿੰਡਾਂ ਵਿੱਚੋਂ ਅਵਾਰਾ ਪ੍ਹੂਆਂ ਨਾਲ ਭਰੀਆਂ ਟਰਾਲੀਆਂ ਜਿਸ ਵਿੱਚ ਘੱਟੋ ਘੱਟ 114 ਪਸ਼ੂ ,ਅਮਰੀਕੀ ਢੱਠੇ ਸ਼ਹਿਰ ਵਿੱਚ ਛੱਡੇ ਗਏ|


ਕਿਸਾਨ ਆਗੂ ਜਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਮਾਨਸਾ ਬਲਾਕ ਪ੍ਰਧਾਨ, ਬਲਵਿੰਦਰ ਖਿਆਲਾ, ਰਾਜ ਸਿੰਘ ਅਕਲੀਆ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਕਹਿੰਦ ਹੈ ਕਿ ਪਸ਼ੂਆਂ ਦਾ ਗਊ੍ਹਸ਼ਾਲਾ ਦਾ ਪ੍ਰਬੰਧ ਕੀਤਾ ਗਿਆ ਪਰ ਜਿਸ ਦੀ ਪੂਰੀ ਪੋਲ ਖੁੱਲ੍ਹ ਕੇ ਸਾਹਮਣੇ ਆਈ ਜਿਸ ਦੀ ਮਿਸਾਲ ਇਹ ਹੈ ਕਿ ਪਿੰਡਾਂ ਵਿੱਚੋਂ ਅਵਾਰਾ ਪਸ਼ੂਆਂ ਦੇ ਝੂੰਡਾਂ ਦੇ ਝੁੰਡ ਫਿਰਦੇ ਹਨ| ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਰਹੇ ਹਨ| ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਟੁੱਟ ਚੁੱਕੇ ਹਨ| ਰਹਿੰਦੀ ਖੁਹਦੀ ਫਸਲਾਂ ਦੀ ਬਰਬਾਦੀ ਅਵਾਰਾ ਪਸ਼ੂ ਕਰ ਰਹੇ ਹਨ ਜੇਕਰ ਸਰਕਾਰ ਨੇ ਗਊ ਸੈਸ ਲਗਾਇਆ ਹੈ ਤਾਂ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ|

ਕਿਸਾਨ ਆਗੂਆਂ ਨੇ ਕਿਹਾ ਕ ਜੇ ਅਵਾਰਾ ਪ੍ਹੂਆਂ ਦਾ ਪੱਕਾ ਪ੍ਰਬੰਧ ਆਉਣ ਵਾਲੇ ਦਿਨਾਂ ਵਿੱਚ ਨਾ ਕੀਤਾ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਪਿੰਡਾਂ ਵਿੱਚੋਂ ਅਵਾਰਾ ਪ੍ਹੂਆਂ ਦੀ ਟਰਾਲੀਆਂ ਭਰ ਕੇ ਡੀ.ਸੀ. ਦਫ.ਤਰ ਤਹਿਸੀਲ ਮਾਨਸਾ ਨੂੰ ਗਊਸਾਲਾ ਬਣਾਉਣ ਲਈ ਮਜ਼ਬੂਰ ਹੋਣਾ ਪਵੇਗਾ| ਇਸ ਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ|