ਭਾਰਤ ਦੇ ਕਰੋੜਾਂ ਕਿਸਾਨ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਸ ਯੋਜਨਾ ਅਧੀਨ ਕੇਂਦਰ ਸਰਕਾਰ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ। ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਤੌਰ 'ਤੇ ਤਿੰਨ ਕਿਸ਼ਤਾਂ ਵਿੱਚ ਭੇਜੀ ਜਾਂਦੀ ਹੈ। ਹਰ ਕਿਸ਼ਤ ਦੀ ਰਕਮ 2,000 ਰੁਪਏ ਹੁੰਦੀ ਹੈ। ਇਸ ਦਰਮਿਆਨ, ਸਰਕਾਰ ਵੱਲੋਂ ਪੀਐਮ ਕਿਸਾਨ ਦੀ ਵੈਬਸਾਈਟ 'ਤੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Continues below advertisement

 

Continues below advertisement

ਨਵਾਂ ਅਪਡੇਟ ਕੀ ਹੈ?

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਐਮ-ਕਿਸਾਨ ਯੋਜਨਾ ਵਿੱਚ ਕੁਝ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦਣ ਵਾਲੇ ਕਿਸਾਨ ਅਤੇ ਉਹ ਪਰਿਵਾਰ ਸ਼ਾਮਲ ਹਨ ਜਿੱਥੇ ਇੱਕ ਤੋਂ ਵੱਧ ਮੈਂਬਰ ਰਕਮ ਲੈ ਰਹੇ ਹਨ। ਅਜਿਹੇ ਮਾਮਲਿਆਂ ਵਿੱਚ ਲਾਭ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਯੋਗਤਾ “Know Your Status (KYS)” ਸੁਵਿਧਾ ਰਾਹੀਂ PM-KISAN ਵੈਬਸਾਈਟ, ਮੋਬਾਈਲ ਐਪ ਜਾਂ ਕਿਸਾਨ ਈ-ਮਿਤ੍ਰਾ ਚੈਟਬੋਟ 'ਤੇ ਚੈੱਕ ਕਰ ਲੈਣ।

ਯਾਨੀ ਜਿਨ੍ਹਾਂ ਕਿਸਾਨਾਂ ਨੇ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦੀ ਹੈ ਜਾਂ ਮਲਕੀਅਤ ਹਾਸਲ ਕੀਤੀ ਹੈ, ਜਾਂ ਜਿਨ੍ਹਾਂ ਦੇ ਪਰਿਵਾਰ ਵਿੱਚ ਪਤੀ-ਪਤਨੀ, ਮਾਤਾ-ਪਿਤਾ, 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਜਾਂ ਨਾਬਾਲਿਗ ਬੱਚੇ ਇੱਕੋ ਸਮੇਂ ਲਾਭ ਲੈ ਰਹੇ ਹਨ, ਉਹਨਾਂ ਨੂੰ ਹੁਣ ਫਿਜ਼ਿਕਲ ਵੈਰੀਫਿਕੇਸ਼ਨ ਪੂਰਾ ਹੋਣ ਤੱਕ ਕਿਸ਼ਤ ਨਹੀਂ ਮਿਲੇਗੀ। ਦੱਸ ਦਈਏ ਕਿ ਸਰਕਾਰ ਹੁਣ ਤੱਕ ਇਸ ਯੋਜਨਾ ਅਧੀਨ 20 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਸਭ ਤੋਂ ਹਾਲੀਆ 20ਵੀਂ ਕਿਸ਼ਤ 2 ਅਗਸਤ 2025 ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਸੀ। ਹੁਣ ਸਭ ਦੀ ਨਜ਼ਰ 21ਵੀਂ ਕਿਸ਼ਤ 'ਤੇ ਟਿਕੀ ਹੋਈ ਹੈ।

21ਵੀਂ ਕਿਸ਼ਤ ਕਦੋਂ ਆਵੇਗੀ?

ਤਿਉਹਾਰੀ ਮੌਸਮ ਨੇੜੇ ਹੈ, ਇਸ ਕਰਕੇ ਕਈ ਕਿਸਾਨ ਉਮੀਦ ਕਰ ਰਹੇ ਹਨ ਕਿ ਅਗਲੀ ਕਿਸ਼ਤ ਦਿਵਾਲੀ 2025 ਤੋਂ ਪਹਿਲਾਂ ਉਹਨਾਂ ਦੇ ਖਾਤੇ ਵਿੱਚ ਆ ਜਾਵੇਗੀ। ਪਰ ਅਜੇ ਤੱਕ ਸਰਕਾਰ ਨੇ ਰਕਮ ਜਾਰੀ ਹੋਣ ਦੀ ਤਾਰੀਖ ਬਾਰੇ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ। ਯੋਜਨਾ ਦੇ ਨਿਯਮਾਂ ਮੁਤਾਬਕ, ਸਰਕਾਰ ਹਰ ਚਾਰ ਮਹੀਨੇ ਵਿੱਚ ਕਿਸ਼ਤ ਜਾਰੀ ਕਰਦੀ ਹੈ। ਪਿਛਲੀ ਕਿਸ਼ਤ ਅਗਸਤ ਦੀ ਸ਼ੁਰੂਆਤ ਵਿੱਚ ਆਈ ਸੀ, ਇਸ ਲਈ 21ਵੀਂ ਕਿਸ਼ਤ ਦਸੰਬਰ 2025 ਦੇ ਆਸ-ਪਾਸ ਆਉਣ ਦੀ ਉਮੀਦ ਹੈ।