ਹਨੇਰੀ-ਝੱਖੜ ਕਾਰਨ ਕਈ ਸ਼ਹਿਰਾਂ 'ਚ ਬੱਤੀ ਗੁੱਲ, ਸੜਕੀ ਤੇ ਰੇਲ ਮਾਰਗ ਪ੍ਰਭਾਵਿਤ
ਏਬੀਪੀ ਸਾਂਝਾ | 16 Apr 2019 01:35 PM (IST)
ਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਹਨੇਰੀ-ਮੀਂਹ ਤੇ ਗੜ੍ਹੇਮਾਰੀ ਹੋ ਸਕਦੀ ਹੈ।
ਲੁਧਿਆਣਾ: ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਵਾਂਗ ਮੰਗਲਵਾਰ ਨੂੰ ਮੌਸਮ ਖਰਾਬ ਹੋ ਗਿਆ। ਤੇਜ਼ ਹਨੇਰੀ ਤੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਝੱਖੜ ਕਾਰਨ ਜਲੰਧਰ, ਲੁਧਿਆਣਾ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਬੱਤੀ ਗੁੱਲ ਹੋ ਗਈ ਤੇ ਫ਼ਿਰੋਜ਼ਪੁਰ-ਫ਼ਰੀਦਕੋਟ ਸੜਕੀ ਤੇ ਰੇਲ ਮਾਰਗ ਦਰਖ਼ਤਾਂ ਦੇ ਡਿੱਗੇ ਹੋਣ ਕਾਰਨ ਪ੍ਰਭਾਵਿਤ ਹੋਏ। ਤੂਫਾਨ ਕਾਰਨ ਦੋ ਦਰਜਨ ਰੇਲਾਂ ਪ੍ਰਭਾਵਿਤ ਰਹੀਆਂ। 14 ਅਪਰੈਲ ਨੂੰ ਪੂਰੇ ਦਿਨ ਮੌਸਮ ਗਰਮ ਰਿਹਾ ਤੇ ਰਾਤ ਨੂੰ ਮੱਠੀਆਂ ਹਵਾਵਾਂ ਨੇ ਸੰਕੇਤ ਮੌਸਮ ਖਰਾਬੀ ਦੇ ਸੰਕੇਤ ਦੇ ਦਿੱਤੇ ਸਨ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਹਨੇਰੀ-ਮੀਂਹ ਤੇ ਗੜ੍ਹੇਮਾਰੀ ਹੋ ਸਕਦੀ ਹੈ। ਚੇਤਾਵਨੀ ਦੇ ਪਹਿਲੇ ਦਿਨ ਪੂਰੇ ਪੰਜਾਬ ਵਿੱਚ ਮੀਂਹ ਤਾਂ ਘੱਟ ਪਿਆ, ਪਰ ਹਨੇਰੀ ਝੱਖੜ ਨੇ ਕਿਸਾਨਾਂ ਨੂੰ ਪ੍ਰੇਸ਼ਾਨੀ ਵੱਲ ਧੱਕ ਦਿੱਤਾ। ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਤੇ ਮੀਂਹ ਪੈਣ ਦੇ ਆਸਾਰ ਪੂਰੇ ਬਣੇ ਹੋਏ ਹਨ। ਮੌਸਮ ਦਾ ਇਹ ਮਿਜਾਜ਼ ਭਲਕੇ ਤਕ ਜਾਰੀ ਰਹੇਗਾ। ਕਣਕ ਦੀ ਵਾਢੀ ਦਾ ਸਮਾਂ ਹੋਣ ਕਾਰਨ ਕਿਸਾਨਾਂ ਲਈ ਇਹ ਦੌਰ ਬੇਹੱਦ ਨਾਜ਼ੁਕ ਹੈ।