ਅੰਮ੍ਰਿਤਸਰ/ਪਟਿਆਲਾ: ਪੰਜਾਬ ਵਿਚ ਇੱਕ ਪਾਸੇ ਕੋਰੋਨਾ ਦਾ ਕਹਿਰ ਹੈ, ਦੂਸਰੇ ਪਾਸੇ ਕਿਸਾਨਾਂ ਵਲੋਂ ਪਰਾਲੀ ਨੂੰ ਲਗਾਤਾਰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਸਾਹ ਦੀਆਂ ਸਮੱਸਿਆਵਾਂ ਵੀ ਵੱਧ ਰਹੀਆਂ ਹਨ।

ਬੇਸ਼ੱਕ ਸਰਕਾਰ ਵਾਰ-ਵਾਰ ਅਪੀਲ ਕਰ ਰਹੀ ਹੈ ਕਿ ਕਿਸਾਨ ਪਰਾਲੀ ਨੂੰ ਨਾ ਸਾੜਣ ਪਰ ਕਿਸਾਨਾਂ ਅਜਿਹਾ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਹੱਲ ਨਹੀਂ ਦਿੱਤਾ ਜਾ ਰਿਹਾ।

ਕਿਸਾਨਾਂ ਨੇ ਇ੍ਸ ਮੁੱਦੇ 'ਤੇ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਪਰਾਲੀ ਦਾ ਵਾਜਬ ਮੁੱਲ ਦਿੰਦੀ ਹੈ ਤਾਂ ਕਿਸਾਨ ਕਦੇ ਵੀ ਆਪਣੀ ਅਤੇ ਹੋਰ ਲੋਕਾਂ ਦੀ ਸਿਹਤ ਨਾਲ ਖੇਡਣਾ ਨਹੀਂ ਚਾਹੇਗਾ। ਪਰ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਪਤਾ ਹੋ ਕਿ ਜ਼ਮੀਨ ਨੂੰ ਉਪਜਾਊ ਬਣਾਉਣ ਵਾਲੇ ਕੀੜੇ ਅੱਗ ਲਾਉਣ ਨਾਲ ਮਰ ਜਾਂਦੇ ਹਨ।

ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਰਾਜਪੁਰਾ ਦੇ ਪਿੰਡਾਂ 'ਵੀ ਕਿਸਾਨਾਂ ਵਲੋ ਪਰਾਲੀ ਸਾੜਣ ਦਾ ਸਿਲਸਿਲਾ ਸ਼ੁਰੂ ਹੋ ਗਿ ਹੈ। ਇੱਥੇ ਦੇ ਪਿੰਡ ਸੁਰਲ ਕਲਾਂ ਅਤੇ ਬਨੂੜ ਦੇ ਪਿੰਡ ਜੰਗਪੁਰਾ ਵਿਚ ਵੀ ਕਿਸਾਨ ਵਲੋ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ

ਕਿਸਾਨਾਂ ਨੇ ਕਿਹਾ ਕਿ ਸਰਕਾਰ ਕੋਈ ਸਹੂਲਤ ਨਹੀਂ ਦਿੰਦੀ ਤੇ ਨਾ ਹੀ ਮਸ਼ੀਨ ਦੀ ਸੁਵਿਧਾਵਾਂ ਦਿੰਦੇ ਹਨ ਜਿਸ ਕਰਕੇ ਕਿਸਾਨ ਅਜਿਹਾ ਕਰਨ ਨੂੰ ਮਜ਼ਬੂਰ ਹੋ ਜਾਦੇ ਹਨ। ਉਨ੍ਹਾਂ ਕਿਹਾ ਸਰਕਾਰ ਨੂੰ ਕਿਸਾਨਾਂ ਨੂੰ 100 ਰੁਪਏ ਘਟੋ ਘਟ ਪ੍ਰਤੀ ਕਵਿੰਟਲ ਬੋਨਸ ਦੇਣਾ ਚਾਹਿਦਾ ਹੈ ਤਾਂ ਜੋ ਕਿਸਾਨ ਆਪਣੀਆਂ ਮੁਸ਼ਕਿਲਾ ਤੋਂ ਛੁਟਕਾਰਾ ਪਾ ਸਕਣ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904