ਕੈਪਟਨ ਨੇ ਕਣਕ ਦੀ ਮੁੱਖ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਨੂੰ ਹਦਾਇਤ ਕੀਤੀ ਕਿ 12 ਫ਼ੀਸਦੀ ਤੋਂ ਘੱਟ ਨਮੀ ਵਾਲਾ ਸਾਰਾ ਅਨਾਜ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿੱਚੋਂ ਚੁੱਕਿਆ ਜਾਵੇ। ਦਰਅਸਲ, ਕੁਝ ਕਿਸਾਨਾਂ ਨੇ ਕੈਪਟਨ ਨੂੰ ਕਿਹਾ ਸੀ ਕਿ ਨਮੀ ਠੀਕ ਹੋਣ ਦੇ ਬਾਵਜੂਦ ਐਫਸੀਆਈ ਕਣਕ ਨਹੀਂ ਚੁੱਕ ਰਹੀ ਤਾਂ ਮੁੱਖ ਮੰਤਰੀ ਨੇ ਤੁਰੰਤ ਮੰਡੀ ਵਿੱਚ ਮੌਜੂਦ ਇੰਸਪੈਕਟਰ ਨੂੰ ਸੱਦਿਆ ਤੇ ਉਸ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਅਨਾਜ ਚੁੱਕਣ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਮੁੱਖ ਮੰਤਰੀ ਨੇ ਅਨਾਜ ਵਿੱਚ ਨਮੀ ਦੀ ਮਾਤਰਾ ਦੀ ਖੁਦ ਜਾਂਚ ਵੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਾਨਾ ਆਧਾਰ 'ਤੇ ਖਰੀਦ ਸਰਗਰਮੀਆਂ ਦੀ ਨਿਗਰਾਨੀ ਰੱਖਣ ਤੇ ਇਸਦੀ ਉਨ੍ਹਾਂ ਨੂੰ ਵਿਸਥਾਰਤ ਰਿਪੋਰਟ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਆਖਿਆ ਹੈ ਤਾਂ ਜੋ ਖਰੀਦ ਪ੍ਰਕਿਰਿਆ ਵਿੱਚ ਆਉਂਦੀ ਕਿਸੇ ਵੀ ਸਮੱਸਿਆ ਜਾਂ ਦੇਰੀ ਨਾਲ ਨਜਿੱਠਿਆ ਜਾ ਸਕੇ।
ਦੇਖੋ ਵੀਡੀਓ-