ਮਾਨਸਾ: ਮਨਪ੍ਰੀਤ ਕੌਰ ਤੇ ਬੰਟੀ ਦੋਵੇਂ ਭੈਣ-ਭਰਾ ਹਨ। ਮਨਪ੍ਰੀਤ ਬੀਸੀਏ ਦੀ ਪੜ੍ਹਾਈ ਕਰਦੀ ਹੈ ਤੇ ਬੰਟੀ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਇਨ੍ਹਾਂ ਦੇ ਮਾਤਾ-ਪਿਤਾ ਸਤਿਗੁਰੂ ਸਿੰਘ ਤੇ ਰਾਣੀ ਕੌਰ ਨੇ ਇਕੱਠਿਆਂ ਕਰਜ਼ੇ ਕਾਰਨ ਸਲਫਾਸ਼ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਦੋਵੇਂ ਭੈਣ-ਭਰਾ ਆਪਣੇ ਨਾਨਕੇ ਤਾਮਕੋਟ ਰਹਿੰਦੇ ਹਨ।

ਮਨਪ੍ਰੀਤ ਮੁਤਾਬਕ ਸਾਡਾ ਘਰ ਮੌੜ ਕੋਲ ਹਾਈਵੇ ਵਿੱਚ ਆ ਗਿਆ ਸੀ ਤੇ ਸਰਕਾਰ ਤੋਂ ਪੈਸੇ ਨਾ ਮਿਲੇ। ਕਰਜ਼ਾ ਪਹਿਲਾਂ ਹੀ ਕਾਫੀ ਸੀ। ਮਾਤਾ-ਪਿਤਾ ਕਰਜ਼ੇ ਦੀ ਹੋਰ ਮਾਰ ਨਾ ਸਹਾਰ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਨਾਨਕਿਆਂ ਨੇ ਸਾਂਭਿਆ ਹੈ। ਹੋਰ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ।

ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਤੋਂ ਬਾਅਦ ਸਾਡਾ ਬਹੁਤ ਔਖਾ ਸੀ। ਜੇ ਨਾਨਕੇ ਨਾ ਹੁੰਦੇ ਤਾਂ ਸਾਨੂੰ ਸਾਂਭਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਖੁਦਕੁਸ਼ੀ ਕਰ ਚੁੱਕੇ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਉਹ ਚੰਗੀ ਜ਼ਿੰਦਗੀ ਬਤੀਤ ਕਰ ਸਕਣ।