ਚੰਡੀਗੜ੍ਹ: ਅੱਜ ਪਰਾਲੀ ਨੂੰ ਅੱਗ ਲਾਉਣ ਦਾ ਵੱਡਾ ਮਸਲਾ ਬਣਿਆ ਹੋਇਆ ਹੈ। ਕੋਈ ਠੋਸ ਹੱਲ ਨਾ ਹੋਣ ਕਾਰਨ ਕਿਸਾਨ ਆਪਣੀ ਮਜਬੂਰੀ ਦੱਸ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਹਨ। ਅਜਿਹੇ ਵਿੱਚ ਇੱਕ ਕੰਪਨੀ ਨੇ ਇਸ ਦਾ ਕਾਰਗਰ ਹੱਲ ਲੱਭਣਾ ਦਾਅਵਾ ਕੀਤਾ ਹੈ। ਕੰਪਨੀ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ 10 ਦਿਨਾਂ ਵਿੱਚ ਬਿਨਾ ਅੱਗ ਲਾਏ ਸਾੜਣ ਦਾ ਤਰੀਕਾ ਦੱਸ ਰਹੀ ਹੈ।
kan biosys ਕੰਪਨੀ ਬਹੁਤ ਹੀ ਵਧੀਆ ਫਾਇਦੇ ਵਾਲਾ ਪ੍ਰੋਡਕਟ ਲੈ ਕੇ ਆਈ ਹੈ। ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕੇ ਹੁਣ ਕਿਸਾਨ ਵੀਰਾਂ ਨੂੰ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ਦੀ ਕੋਈ ਲੋੜ ਨਹੀ ਕਿਉਂਕਿ ਹੁਣ ਕੰਪਨੀ ਲੈ ਕੇ ਆਈ ਹੈ 4 ਕਿਲੋ ਦਾਣੇਦਾਰ (ਸਪੀਡ ਕੰਪੋਸਟ)। ਕੰਪਨੀ ਅਨੁਸਾਰ ਝੋਨਾ ਜਾ ਕਣਕ ਵੱਢਣ ਮਗਰੋਂ ਖੇਤ ਵਿੱਚ ਦੋ ਵਾਰ ਤਵੀਆਂ ਮਾਰ ਕੇ ਖੇਤ ਨੂੰ ਪਾਣੀ ਨਾਲ ਭਰ ਦੇਣਾ ਹੈ। ਫਿਰ 4 ਕਿਲੋ ਦਾਣੇਦਾਰ ਸਪੀਡ ਕੰਪੋਸਟ ਨੂੰ 50 ਕਿਲੋ ਯੂਰੀਆ ਨਾਲ ਮਿਲਾ ਕੇ ਛੱਟਾ ਦੇਣਾ ਹੈ।
ਇਸ ਤੋਂ ਬਾਅਦ 10-12 ਦਿਨਾਂ ਵਿੱਚ ਸਾਰਾ ਨਾੜ ਤੇ ਪਰਾਲੀ ਗਲ ਕੇ ਖਤਮ ਹੋ ਜਾਵੇਗਾ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਤੇ ਪ੍ਰਦੂਸ਼ਣ 'ਤੇ ਵੀ ਕੰਟਰੋਲ ਹੋਵੇਗਾ। ਦੇਖਣ ਵਾਲੀ ਗੱਲ ਇਹ ਹੋਵੇਗੀ ਜੇਕਰ ਇਹ ਪ੍ਰੋਡਕਟ ਕੰਪਨੀ ਦੇ ਦਾਅਵੇ ਅਨੁਸਾਰ ਕੰਮ ਕਰਦਾ ਹੈ ਤਾਂ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਨਿਕਲ ਸਕਦਾ ਤੇ ਖਰਚੇ ਦੀ ਵੀ ਬਹੁਤ ਬੱਚਤ ਹੋਵੇਗੀ।