ਸਾਨ ਫਰਾਂਸਿਸਕੋ: ਤਸਵੀਰਾਂ ਸਾਂਝੀਆਂ ਤੇ ਸੰਗ੍ਰਹਿ ਕਰਨ ਲਈ ਬਣਾਏ ਗਏ ਗੂਗਲ ਫੋਟੋ ਐਪ ਨਾਲ ਹੁਣ ਤੁਹਾਡੇ ਪਾਲਤੂ ਪਸ਼ੂਆਂ ਦੀ ਪਛਾਣ ਹੋ ਸਕੇਗੀ।
ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਪਾਲਤੂ ਪਸ਼ੂ ਦੇ ਨਾਲ ਫੋਟੋ ਖਿਚਵਾਉਂਦੇ ਸਮੇਂ ਉਨ੍ਹਾਂ ਦਾ ਨਾਂ ਲਿਖ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਦੀ ਮਦਦ ਨਾਲ ਪਸ਼ੂਆਂ ਦੀ ਫੋਟੋ ਐਲਬਮ ਤੇ ਵੀਡੀਓ ਵੀ ਬਣਾਏ ਜਾ ਸਕਣਗੇ।
ਗੂਗਲ ਫੋਟੋਜ਼ 'ਚ 16 ਮੈਗਾਪਿਕਸਲ ਤਕ ਦੀ ਅਸੀਮਤ ਤਸਵੀਰਾਂ ਤੇ 1080 ਰੈਜ਼ੋਲਿਊਸ਼ਨ ਤਕ ਦੇ ਵੀਡੀਓ ਇਕੱਠੇ ਕੀਤੇ ਜਾ ਸਕਦੇ ਹਨ।