Farmer Income: ਕਿਸਾਨਾਂ ਦੀ ਆਮਦਨ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਇਸ ਦਾ ਖ਼ਲਾਸਾ ਇੱਕ ਸਰਵੇ ਨੇ ਕੀਤਾ ਹੈ ਕਿ ਧਰਤੀ ਉੱਤੇ ਲਗਾਤਾਰ ਜਲਵਾਯੂ ਬਦਲਾਅ ਦੇ ਕਾਰਨ ਕਿਸਾਨਾਂ ਉੱਤੇ ਇਸ ਦਾ ਕਾਫ਼ੀ ਅਸਰ ਪਿਆ ਹੈ। ਸਰਵੇ ਦੇ ਮੁਤਾਬਕ, ਇਸ ਕਾਰਨ ਪਿਛਲੇ 2 ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਵਿੱਚ 15.7 ਫ਼ੀਸਦ ਦੀ ਕਮੀ ਆਈ ਹੈ। ਇਸ ਦੌਰਾਨ 6 ਵਿੱਚੋਂ 1 ਕਿਸਾਨ ਨੂੰ 25 ਫ਼ੀਸਦ ਤੱਕ ਨੁਕਸਾਨ ਹੋਇਆ ਹੈ।


ਸਰਵੇ ਵਿੱਚ 71 ਫ਼ੀਸਦ ਕਿਸਾਨਾਂ ਦਾ ਕਹਿਣਾ ਹੈ ਕਿ ਜਲਵਾਯੂ ਬਦਲਾਅ ਨਾਲ ਹੁਣ ਉਨ੍ਹਾਂ ਦੀ ਖੇਤੀ ਅਸਰ ਹੋ ਰਿਹਾ ਹੈ। ਜ਼ਿਆਦਾਤਰ ਕਿਸਾਨ ਭਵਿੱਖ ਵਿੱਚ ਖੇਤੀ ਉੱਤੇ ਪੈਣ ਵਾਲੇ ਇਸਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਿੰਤ ਹਨ। 73 ਫ਼ੀਸਦੀ ਕਿਸਾਨ ਕਹਿੰਦੇ ਹਨ ਕਿ ਕੀਟਨਾਸ਼ਕਾਂ ਤੇ ਫ਼ਸਲਾਂ ਦੀਆਂ ਬਿਮਾਰੀਆਂ ਕਾਰਨ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਫਾਰਮਰ ਵੋਆਇਸ' ਸਰਵੇ ਨੇ ਦੁਨੀਆ ਭਰ ਦੇ ਕਿਸਾਨਾਂ ਨੂੰ  ਜਲਵਾਯੂ ਬਦਲਾਅ ਨਾਲ ਨਜਿੱਠਣ ਲਈ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਦਿਖਾਇਆ ਹੈ


ਲਾਈਫ਼ ਸਾਇੰਸ ਕੰਪਨੀ ਬੇਅਰ ਨੇ ਦੁਨੀਆ ਭਰ ਵਿੱਚ 800 ਕਿਸਾਨਾਂ ਨਾਲ 'ਫਾਰਮਰ ਵੋਆਇਸ' ਸਰਵੇ ਕੀਤਾ ਜਿਸ ਵਿੱਚ ਆਸਟ੍ਰੇਲੀਆ, ਬ੍ਰਾਜ਼ੀਲ, ਚੀਨ, ਜਰਮਨੀ, ਭਾਰਤ, ਕੇਨੀਆ, ਯੂਕਰੇਨ ਅਤੇ ਅਮਰੀਕਾ ਦੇ ਛੋਟੇ-ਵੱਡੇ ਕਿਸਾਨ ਸ਼ਾਮਲ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਜਲਵਾਯੂ ਵਿੱਚ ਹੋ ਰਹੇ ਬਦਲਾਵਾਂ ਕਾਰਨ ਭਵਿੱਖ ਵਿੱਚ ਵੀ ਚੁਣੌਤੀਆਂ ਬਣੀਆਂ ਰਹਿਣਗੀਆਂ। ਵਿਸ਼ਵ ਪੱਧਰ ਉੱਤੇ ਤਿੰਨ ਚੌਥਾਈ ਕਿਸਾਨਾਂ ਨੇ ਦੱਸਿਆ ਕਿ ਜਲਵਾਯੂ ਬਦਲਾਵਾਂ ਕਾਰਨ ਉਨ੍ਹਾਂ ਦੀ ਖੇਤੀ ਉੱਤੇ ਬੁਰਾ ਪ੍ਰਭਾਵ ਪੈ ਪਵੇਗਾ ਜਿਸ ਨਾਲ ਭਾਰਤ ਤੇ ਕੇਨੀਆ ਦੇ ਕਿਸਾਨ ਜ਼ਿਆਦਾ ਫ਼ਿਕਰਮੰਦ ਹਨ।


ਇਸ ਬਾਬਤ ਸੰਸਥਾ ਦੇ ਮੁਖੀ ਰੋਡਰਿਗੋ ਸੈਂਟੋਸ ਨੇ ਕਿਹਾ ਕਿ ਕਿਸਾਨਾਂ ਨੂੰ ਜਲਵਾਯੂ ਬਦਲਾਅ ਕਾਰਨ ਖੇਤੀ ਉੱਤੇ ਇਸ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਗੰਭੀਰ ਚੁਣੌਤੀਆਂ ਨਾਲ ਨਿਜੱਠਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਇਸ ਲਈ ਇਨ੍ਹਾਂ ਦੀ ਆਵਾਜ਼ ਨੂੰ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਜਲਵਾਯੂ ਵਿੱਚ ਹੋ ਰਹੇ ਬਦਲਾਅ ਕਾਰਨ ਵਿਸ਼ਵ ਖਾਦ ਸੁਰੱਖਿਆ ਉੱਤੇ ਆਉਣ ਵਾਲੇ ਖ਼ਤਰੇ ਨੂੰ ਇਸ ਸਰਵੇ ਵਿੱਚ ਸਾਫ਼ ਤੌਰ ਉੱਤੇ ਦਿਖਾਇਆ ਗਿਆ ਹੈ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।