ਪਟਿਆਲਾ: ਨਾਭਾ ਦੀ ਅਨਾਜ ਮੰਡੀ ਵਿੱਚ ਆੜ੍ਹਤੀਏ ਮੋਨਿਕ ਜਿੰਦਲ ਦਾ ਕੱਲ੍ਹ ਰਾਤ ਅਣਪਛਾਤੇ ਵਿਆਕਤੀਆ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਆੜ੍ਹਤੀ ਮੋਨਿਕ ਜਿੰਦਲ ਦੇ ਕਤਲ ਤੋਂ ਬਾਅਦ ਸਦਮਾ ਨਾ ਸਹਾਰਦੀ ਸਵੇਰੇ ਉਨ੍ਹਾਂ ਦੀ ਮਾਤਾ ਪਦਮਾ ਜਿੰਦਲ ਦੀ ਵੀ ਮੌਤ ਹੋ ਗਈ। ਨਾਭਾ ਮੰਡੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸੀ ਸੀ ਟੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।ਨਾਭਾਂ ਦੀ ਅਨਾਜ ਮੰਡੀ ਆੜ੍ਹਤੀਆ ਮਾਣੀਕ ਜਿੰਦਲ ਜੋ ਕਿ ਖਾਦ ਦਵਾਇਆ ਦਾ ਕੰਮ ਕਰਦਾ ਸੀ ਤੇ ਰਾਤ ਦੇ ਸਾਢੇ ਅੱਠ ਵਜੇ ਦੇ ਤਕਰੀਬਨ ਅਣਪਛਾਤੇ ਵਿਆਕਤੀਆ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਗੋਲੀਆਂ ਮਾਰ ਬੜੀ ਆਸਾਨੀ ਨਾਲ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।