ਸਰਕਾਰ ਦਾ ਟੀਚਾ ਪ੍ਰਤੀ ਦੁੱਧ ਅੰਕੜੇ 500-800 ਮਿਲੀ ਲਿਟਰ ਨੂੰ ਵਾਧਾ ਕੇ 3.4 ਲਿਟਰ ਤੱਕ ਪਹੁੰਚਾਉਣ ਦਾ ਹੈ । ਪਸ਼ੂਧਨ ਵਿਭਾਗ ਦੇ ਮੁਖੀ ਦਵਿੰਦਰ ਚੋਧਰੀ ਨੇ ਕਿਹਾ ਕੇ ਬਨਾਵਟੀ ਗਰਭ ਧਾਰਨ ਦੀ ਤਕਨੀਕ ਕਾਫੀ ਪੁਰਾਣੀ ਹੈ । ਪਰ ਕਈ ਵਾਰ ਇਸਦੇ ਨਾਲ ਵੱਛੇ ਵੀ ਪੈਦਾ ਹੋ ਜਾਂਦੇ ਹਨ , ਜਿਨ੍ਹਾਂ ਦਾ ਅੱਜ ਤੇ ਵਕਤ ਕੋਈ ਕੰਮ ਨਹੀਂ ਹੈ ।
ਇਸ ਸਮੱਸਿਆ ਦਾ ਹੱਲ ਕੱਢਣ ਵਾਸਤੇ ਬਨਾਵਟੀ ਗਰਭ ਧਾਰਨ ਦੀ ਨਵੀ ਤਕਨੀਕ ਕੱਢੀ ਹੈ । ਇਸਦੇ ਲਈ ਸਰਕਾਰ ਨੇ 650 ਕਰੋੜ ਦੀ ਮਨਜੂਰੀ ਵੀ ਦੇ ਦਿੱਤੀ ਹੈ । ਤੇ ਇਸੇ ਮਹੀਨੇ ਤੋਂ ਇਹ ਯੋਜਨਾ ਸ਼ੁਰੂ ਕਰ ਦਿੱਤੀ ਜਾਊਗੀ । ਇਸਦੇ ਲਈ ਅਮਰੀਕਾ ਦੀ ਇਕ ਕੰਪਨੀ ਦੇ ਨਾਲ ਕਰਾਰ ਕੀਤਾ ਹੈ । ਓਹਨਾ ਕੋਲ ਅਜੇਹੀ ਤਕਨੀਕ ਹੈ ਜਿਸਦੇ ਨਾਲ ਸੀਰਮ ਵਿਚੋਂ y ਕ੍ਰੋਮੋਸੋਮ (ਗੁਣਸੂਤਰ ) ਕੱਢ ਦਿੱਤਾ ਜਾਂਦਾ ਹੈ । ਹੁਣ ਸਿਰਮ ਵਿਚ ਸਿਰਫ x ਕ੍ਰੋਮੋਸੋਮ (ਗੁਣਸੂਤਰ ) ਹੀ ਬੱਚਦਾ ਜਿਸ ਦੇ ਨਾਲ ਗਾਵਾਂ ਸਿਰਫ ਵੱਛੀਆਂ ਨੂੰ ਹੀ ਜਨਮ ਦੇਣਗੀਆਂ ।
ਭਾਵੇਂ ਹਾਲੇ ਭਾਰਤ ਸਰਕਾਰ ਇਸਦੀ ਤਕਨੀਕ ਤੇ ਕੰਮ ਕਰ ਰਹੀ ਹੈ ਪਰ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਅਮਰੀਕਾ ਤੋਂ ਪਹਿਲਾਂ ਹੀ ਅਜਿਹੇ ਸੈਕਸ ਸੀਮਨ ਦੀ ਦਰਾਮਦ ਕੀਤੀ ਹੈ, ਜਿਸਦਾ ਟੀਕਾ ਲਗਾਉਣ ਨਾਲ ਗਾਵਾਂ ਸਿਰਫ ਵੱਛੀਆਂ ਨੂੰ ਜਨਮ ਦੇਣਗੀਆਂ। ਇੰਨ੍ਹਾਂ ਹੀ ਨਹੀਂ ਇਹ ਸੀਮਨ ਦਾ ਟੀਕਾ HF ਨਸਲ ਦਾ ਹੈ ਜਿਸਦੀ ਇਕ ਗਾਂ ਪ੍ਰਤੀ ਦਿਨ ਤਕਰੀਬਨ 50 ਲੀਟਰ ਦੁੱਧ ਦਿੰਦੀ ਹੈ।
ਪੰਜਾਬ ਦੀ ਹਰ ਤਹਿਸੀਲ ਦੇ ਪਸ਼ੂ ਪਾਲਣ ਪਾਲਨ ਵਿਭਾਗ ਕੋਲ ਇਹ ਟੀਕਾ ਮੌਜੂਦ ਹੈ। ਇਸ ਸੈਕਸ ਸੀਮਨ ਦੇ ਟੀਕੇ ਦਾ ਮੁੱਲ 1500 ਰੁਪਏ ਦਾ ਹੈ ਪਰ ਵਿਭਾਗ ਵੱਲੋਂ ਇਸ ‘ਤੇ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਜੇਕਰ ਭਾਰਤ ਸਰਕਾਰ ਇਸ ਟੀਕੇ ਨੂੰ ਭਾਰਤ ਵਿੱਚ ਬਨਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਟੀਕਾ ਅਮਰੀਕਾ ਤੋਂ ਨਾ ਮੰਗਵਾ ਕੇ ਭਾਰਤ ਵਿੱਚ ਹੀ ਤਿਆਰ ਕਿਤਾ ਜਾਵੇਗਾ ਜੋ ਬਹੁਤ ਘੱਟ ਕੀਮਤ ਤੇ ਤਾਂ ਫਿਰ ਬਿਲਕੁਲ ਮੁਫ਼ਤ ਮਿਲੇਗਾ ।