ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਚਹਿਲ ਦੀ ਸਹਿਕਾਰੀ ਸੁਸਾਇਟੀ ਵਿੱਚ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਤੇ ਡੀਏਪੀ ਖਾਦ ਲੁੱਟ ਲਈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹਾਲਾਂਕਿ, ਚੋਰ ਕੈਮਰੇ ਵੀ ਭੰਨ੍ਹ ਦਿੱਤੇ ਪਰ ਤਸਵੀਰਾਂ ਫਿਰ ਵੀ ਕੈਦ ਹੋ ਗਈਆਂ।

ਇਸ ਮੌਕੇ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਸੇਵਕ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਚੋਰੀ ਦੀ ਵਾਰਦਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਚੋਰ ਕਰੀਬ 100 ਗੱਟਾ ਡੀਏਪੀ ਖਾਦ ਦਾ ਚੋਰੀ ਕਰਕੇ ਲੈ ਗਏ, ਜਿਸ ਦੀ ਕਰੀਬ ਕੀਮਤ 1 ਲੱਖ 30 ਹਜ਼ਾਰ ਹੈ।

ਇਸ ਮੌਕੇ ਥਾਣਾ ਸਦਰ ਦੇ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪਿੰਡ ਚਹਿਲ ਵਿੱਚ ਚੋਰਾਂ ਸਹਿਕਾਰੀ ਸੁਸਾਇਟੀ ਦੇ ਜਿੰਦਰੇ ਤੋੜ ਕੇ ਕਰੀਬ 80 ਤੋਂ 100 ਗੱਟਾ ਡੀਏਪੀ ਖਾਦ ਚੋਰੀ ਹੋਈ ਹੈ। ਉਨ੍ਹਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਦੇ ਅਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾਵੇਗੀ।