Delhi-NCR Weather Update: ਦਿੱਲੀ-ਐਨਸੀਆਰ (Delhi-NCR) ਸਮੇਤ ਪੂਰੇ ਉੱਤਰ ਭਾਰਤ ਵਿੱਚ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਸਵੇਰ ਅਤੇ ਸ਼ਾਮ ਦੀ ਠੰਢ (Cold) ਨੇ ਵੀ ਲੋਕਾਂ ਨੂੰ ਠਾਰਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (IMD) ਦੇ ਮੁਤਾਬਕ ਸੋਮਵਾਰ ਨੂੰ ਵੀ ਠੰਢ ਅਤੇ ਹਲਕੀ ਧੁੰਦ ਹੋਈ ਹੈ। ਹਾਲਾਂਕਿ ਦਿਨ ਭਰ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।


ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੂਰਾ ਹਫ਼ਤਾ ਮੌਸਮ ਵਿੱਚ ਉਤਰਾਅ-ਚੜ੍ਹਾਅ ਰਹੇਗਾ ਅਤੇ ਅਸਮਾਨ ਸਾਫ਼ ਰਹੇਗਾ। ਇਸ ਦੌਰਾਨ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ, ਹਵਾ ਦੀ ਗਤੀ ਦੇ ਉੱਤਰ-ਪੱਛਮੀ ਦਿਸ਼ਾ ਦੇ ਕਾਰਨ ਦੀਵਾਲੀ ਦੇ ਸਮੇਂ ਦਿੱਲੀ-ਐਨਸੀਆਰ ਦਾ ਏਆਈਕਿਊ ਬਹੁਤ ਮਾੜੀ ਸ਼੍ਰੇਣੀ ਵਿੱਚ ਹੋਣ ਦੀ ਸੰਭਾਵਨਾ ਹੈ।


ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ ਅੱਜ 'ਬਹੁਤ ਖਰਾਬ'


ਕੇਂਦਰ ਵਲੋਂ ਚਲਾਏ ਗਏ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਏਅਰ ਕੁਆਲਿਟੀ ਇੰਡੈਕਸ (AQI) ਦੇ 302 ਮੁਤਾਬਕ, ਸੋਮਵਾਰ ਨੂੰ ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ। ਭਾਰਤੀ ਮੌਸਮ ਵਿਭਾਗ (IMD) ਨੇ ਵੀ ਐਤਵਾਰ ਨੂੰ ਭਵਿੱਖਬਾਣੀ ਕੀਤੀ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ 1-2 ਨਵੰਬਰ ਨੂੰ ਬਹੁਤ ਹੀ ਖ਼ਰਾਬ ਸ਼੍ਰੇਣੀ ਦੇ ਹੇਠਲੇ ਸਿਰੇ ਵਿੱਚ ਰਹਿਣ ਦੀ ਸੰਭਾਵਨਾ ਹੈ।


5 ਤੋਂ 6 ਨਵੰਬਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ


ਹਵਾ ਦੀ ਗੁਣਵੱਤਾ 4 ਨਵੰਬਰ ਤੱਕ ਬਹੁਤ ਮਾੜੀ ਸ਼੍ਰੇਣੀ ਦੇ ਹੇਠਲੇ ਸਿਰੇ 'ਤੇ ਰਹਿਣ ਦੀ ਸੰਭਾਵਨਾ ਹੈ ਅਤੇ ਫਿਰ 5-6 ਨਵੰਬਰ ਨੂੰ ਬਹੁਤ ਖਰਾਬ ਰਹੇਗੀ। ਸਰਕਾਰੀ ਏਜੰਸੀਆਂ ਮੁਤਾਬਕ, 0-5 ਦੀ ਰੇਂਜ ਵਿੱਚ ਇੱਕ AQI ਨੂੰ 'ਚੰਗਾ', 51-100 'ਤਸੱਲੀਬਖਸ਼', 101-200 ਨੂੰ 'ਦਰਮਿਆਨੀ', 201-300 ਨੂੰ 'ਮਾੜਾ' ਅਤੇ 301-400 ਨੂੰ 'ਬਹੁਤ ਮਾੜਾ' ਅਤੇ 401-500 ਨੂੰ 'ਗੰਭੀਰ' ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Delhi School Reopening: ਦਿੱਲੀ 'ਚ ਅੱਜ ਤੋਂ ਖੁੱਲ੍ਹਣਗੇ ਸਕੂਲ, 100 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾ ਹਾਲ-ਮਲਟੀਪਲੈਕਸ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904