Delhi Weather Forcast : ਦੇਸ਼ ਦੀ ਰਾਜਧਾਨੀ ਸਮੇਤ ਪੂਰੇ NCR 'ਚ ਕਹਿਰ ਤੇ ਗਰਮੀ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਤੁਸੀਂ ਇਸ ਤੋਂ ਗਰਮੀਆਂ ਦੀ ਹੱਦ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 49 ਡਿਗਰੀ ਨੂੰ ਪਾਰ ਕਰ ਗਿਆ ਹੈ। 


 

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਮੁੰਗੇਸ਼ਪੁਰ ਸਟੇਸ਼ਨ ਦਾ ਤਾਪਮਾਨ 49.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਨਜਫਗੜ੍ਹ ਦਾ ਤਾਪਮਾਨ 49.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਦੇ ਮਯੂਰ ਵਿਹਾਰ ਵਿੱਚ ਤਾਪਮਾਨ ਹੋਰ ਜਗ੍ਹਾ ਨਾਲੋਂ ਘੱਟ ਰਿਹਾ, ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ਰਿਹਾ। ਪਾਲਮ ਵਿੱਚ ਵੱਧ ਤੋਂ ਵੱਧ ਤਾਪਮਾਨ 46.4 ਡਿਗਰੀ, ਰਿਜ ਵਿੱਚ 47.2 ਡਿਗਰੀ, ਅਯਾ ਨਗਰ ਵਿੱਚ 46.8 ਡਿਗਰੀ, ਜਾਫਰਪੁਰ ਵਿੱਚ 47.5 ਡਿਗਰੀ, ਪੀਤਮਪੁਰਾ ਵਿੱਚ 47.3 ਡਿਗਰੀ, ਸਪੋਰਟਸ ਕੰਪਲੈਕਸ ਵਿੱਚ 48.4 ਡਿਗਰੀ ਅਤੇ ਮਯੂਰ ਵਿਹਾਰ ਵਿੱਚ 45.5 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਵੀ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ ਹੈ।

 

ਸੋਮਵਾਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼ 

 

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ ਦਿੱਲੀ-ਐਨਸੀਆਰ ਦੇ ਮੌਸਮ ਦਾ ਮਿਜਾਜ਼ ਬਦਲਣ ਦੀ ਉਮੀਦ ਹੈ। ਸੋਮਵਾਰ ਨੂੰ ਹਨੇਰੀ ਆਉਣ ਦੀ ਸੰਭਾਵਨਾ ਹੈ, ਤੂਫਾਨ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਦਿੱਲੀ ਤੋਂ ਇਲਾਵਾ ਗੁੜਗਾਓਂ ਵਿੱਚ 48.1 ਡਿਗਰੀ ਸੈਲਸੀਅਸ, ਜ਼ਫਰਪੁਰ ਵਿੱਚ 47.5, ਨੋਇਡਾ ਵਿੱਚ 47.1, ਪੀਤਮਪੁਰਾ ਵਿੱਚ 47.3, ਐਸਪੀਐਸ ਮਯੂਰ ਵਿਹਾਰ ਵਿੱਚ 45.4 ਡਿਗਰੀ ਸੈਲਸੀਅਸ ਤਾਪਮਾਨ ਰਿਹਾ।

 

ਦਿੱਲੀ-ਐਨਸੀਆਰ ਵਿੱਚ ਵਧਿਆ ਪ੍ਰਦੂਸ਼ਣ


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਐਤਵਾਰ ਸਵੇਰੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 'ਦਰਮਿਆਨੀ' ਸ਼੍ਰੇਣੀ ਵਿੱਚ 200 ਦਰਜ ਹੋਇਆ ਹੈ। ਜਦੋਂ ਕਿ ਨੋਇਡਾ ਵਿੱਚ ਖ਼ਰਾਬ ਸ਼੍ਰੇਣੀ ਵਿੱਚ 223 , ਜਦੋਂ ਕਿ ਗੁਰੂਗ੍ਰਾਮ ਵਿੱਚ 301 'ਬਹੁਤਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ। ਦੱਸ ਦੇਈਏ ਕਿ AQI ਨੂੰ ਜ਼ੀਰੋ ਅਤੇ 50 ਦੇ ਵਿਚਕਾਰ 'ਚੰਗਾ', 51 ਅਤੇ 100 ਦੇ ਵਿਚਕਾਰ 'ਤਸੱਲੀਬਖਸ਼', 101 ਅਤੇ 200 ਦੇ ਵਿਚਕਾਰ 'ਦਰਮਿਆਨ', 201 ਅਤੇ 300 ਦੇ ਵਿਚਕਾਰ ਖ਼ਰਾਬ ', 301 ਅਤੇ 400 ਵਿਚਕਾਰ 'ਬਹੁਤ ਖ਼ਰਾਬ ਅਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਸੀਮਾ ਵਿੱਚ ਮੰਨਿਆ ਜਾਂਦਾ ਹੈ।