ਮੁੰਬਈ: ਕਿਸਾਨਾਂ ਦੀ ਆਮਦਨ ਡੇਢ ਗੁਣਾ ਕਰਨ ਅਤੇ ਫ਼ਸਲਾਂ ਦਾ ਪੂਰਾ ਮੁੱਲ ਮਿਲਣ ਦੇ ਸਰਕਾਰੀ ਵਾਅਦੇ ਤੇ ਦਾਅਵੇ ਉਸ ਸਮੇਂ ਹਵਾ ਹੁੰਦੇ ਦਿੱਸੇ ਜਦ ਕਿਸਾਨ ਨੂੰ ਆਪਣੀ ਫ਼ਸਲ ਦੀ ਲਾਗਤ ਵੀ ਨਹੀਂ ਮਿਲੀ। ਮੁੰਬਈ ਦੇ ਕਿਸਾਨ ਨੂੰ ਉਸ ਦੇ ਸੱਤ ਕੁਇੰਟਲ ਤੋਂ ਵੱਧ ਗੰਢਿਆਂ ਦੀ ਕੀਮਤ ਮੁਸ਼ਕਿਲ ਨਾਲ ਇੱਕ ਰੁਪਏ ਪ੍ਰਤੀ ਕਿੱਲੋ ਮਿਲੀ। ਪਰ ਅਣਖੀ ਕਿਸਾਨ ਨੇ ਸਰਕਾਰ ਨੂੰ ਇੰਨੀ ਵੱਡੀ ਰਕਮ ਪੂਰੀ ਦੀ ਪੂਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਜ ਕੇ ਰੋਸ ਪ੍ਰਗਟਾਇਆ।


ਨਾਸਿਕ ਦੀ ਨਿਫ਼ਾਦ ਤਹਿਸੀਲ ਦੇ ਪਿਆਜ਼ ਉਤਪਾਦਕ ਸੰਜੈ ਸਾਥੇ ਨੇ ਕਿਹਾ ਕਿ ਉਸ ਨੇ ਇਸ ਸੀਜ਼ਨ ’ਚ ਉਸ ਦੀ ਕੁੱਲ ਪੈਦਾਵਾਰ 750 ਕਿੱਲੋ ਸੀ, ਪਰ ਪਿਛਲੇ ਹਫ਼ਤੇ ਨਿਫ਼ਾਦ ਦੀ ਥੋਕ ਮੰਡੀ ਵਿੱਚ ਉਸ ਨੂੰ ਗੰਢਿਆਂ ਦਾ ਭਾਅ ਇੱਕ ਰੁਪਏ ਪ੍ਰਤੀ ਕਿਲੋ ਪੇਸ਼ਕਸ਼ ਕੀਤਾ ਗਿਆ। ਬਾਅਦ ਵਿੱਚ ਪਿਆਜ਼ਾਂ ਦੀ ਕੀਮਤ 1.40 ਰੁਪਏ ਮਿਲੀ ਤੇ ਉਸ ਨੇ ਆਪਣੇ 750 ਕਿਲੋ ਪਿਆਜ਼ 1,064 ਵਿੱਚ ਵੇਚਣੇ ਪਏ। ਪੂਰੇ ਦੇਸ਼ ਦੇ ਪਿਆਜ਼ ਉਤਪਾਦਨ ਵਿੱਚ ਅੱਧਾ ਹਿੱਸਾ ਇਕੱਲੇ ਉੱਤਰ ਮਹਾਰਾਸ਼ਟਰ ਦਾ ਹੀ ਹੁੰਦਾ ਹੈ, ਪਰ ਕਿਸਾਨਾਂ ਨੂੰ ਲਾਗਤ ਵੀ ਨਹੀਂ ਵਾਪਸ ਮਿਲ ਰਹੀ।

ਸੰਜੈ ਸਾਥੇ ਨੇ ਰੋਸ ਵਜੋਂ ਆਪਣੀ ਕਮਾਈ ਪ੍ਰਧਾਨ ਮੰਤਰੀ ਆਫ਼ਤ ਰਾਹਤ ਫੰਡ ਵਿੱਚ ਦਾਨ ਕਰ ਦਿੱਤੀ ਹੈ। ਸਾਥੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜਿਆ ਹੋਇਆ, ਪਰ ਉਹ ਬੇਹੱਦ ਪ੍ਰੇਸ਼ਾਨ ਹੈ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਹੱਡਭੰਨਵੀਂ ਮਿਹਨਤ ਦੀ ਭੋਰਾ ਵੀ ਕਦਰ ਨਹੀਂ ਹੈ। ਪੈਸੇ ਪ੍ਰਧਾਨ ਮੰਤਰੀ ਨੂੰ ਵੀ ਭੇਜਣ ਵਾਲੇ ਆਪਣੇ ਰੋਸ ਵਿੱਚ ਵੀ ਕਿਸਾਨ ਨੂੰ ਕੁਝ ਨੁਕਸਾਨ ਝੱਲਣਾ ਪਿਆ ਹੈ। ਸਾਥੇ ਨੇ 1,064 ਰੁਪਏ ਮਨੀ ਆਰਡਰ ਰਾਹੀਂ ਭੇਜਣ 'ਤੇ 54 ਰੁਪਏ ਹੋਰ ਖ਼ਰਚਣੇ ਪਏ।