ਕਰਜ਼ੇ ਨੇ ਇੱਕ ਹੋਰ ਜ਼ਿੰਦਗੀ ਕੀਤੀ ਖ਼ਤਮ
ਏਬੀਪੀ ਸਾਂਝਾ | 15 Oct 2016 09:56 AM (IST)
ਚੰਡੀਗੜ੍ਹ:ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਬੁਰਜਰਾਠੀ ਵਿਖੇ ਇੱਕ ਗ਼ਰੀਬ ਕਿਸਾਨ ਜਰਨੈਲ ਸਿੰਘ ਪੁੱਤਰ ਬਿੱਕਰ ਸਿੰਘ ੪੨ ਸਾਲ ਮ੍ਰਿਤਕ ਦੇ ਦੋ ਬੱਚੇ ਅਤੇ ਚਾਰ ਏਕੜ ਦਾ ਮਾਲਕ ਸੀ ਉਸ ਨੇ ਘਰ ਸਵੇਰੇ ਪੰਜ ਵਜੇ ਕੀਟ ਨਾਸ਼ਕ ਦਵਾਈ ਪੀਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਸ ਦੁਖਦਾਈ ਘਟਨਾ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਆਗੂ ਮਹਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਖ਼ਿਆਲਾ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਸਰਕਾਰੀ ਅੱਠ ਦਸ ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਰਕੇ ਮ੍ਰਿਤਕ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਕਿਸਾਨ ਨੇ ਆਤਮਹੱਤਿਆ ਕਰ ਲਈ। ਆਗੂਆਂ ਨੇ ਸਰਕਾਰ ਤੋ ਮੰਗ ਕੀਤੀ ਕਿ ਮ੍ਰਿਤਕ ਦਾ ਸਾਰਾ ਕਰਜ਼ਾ ਖ਼ਤਮ ਕਰਕੇ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਕੀਤੀ ਜਾਵੇ।ਅਤੇ ਮ੍ਰਿਤਕ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਆਗੂਆਂ ਨੇ ਸਰਕਾਰ ਤੋ ਮੰਗ ਕਰਦੇ ਕਿਹਾ ਕਿ ਅੱਗੇ ਵਾਸਤੇ ਖੁਦਕੁਸੀਆ ਦਾ ਰੁਝਾਨ ਰੋਕਣ ਲਈ ਸਮੁੱਚੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਕੇ ਅੱਗੇ ਵਾਸਤੇ ਕੋਈ ਕਿਸਾਨ ਪੱਖੀ ਨੀਤੀ ਬਣਾਈ ਜਾਵੇ।