ਸੰਗਰੂਰ: ਸੰਦੌੜ ਨੇੜਲੇ ਪਿੰਡ ਝਨੇਰ ਦੇ ਇਕ ਕਿਸਾਨ ਗੁਰਮੀਤ ਸਿੰਘ (40) ਨੇ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੋ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਖੇਤੀਬਾੜੀ ਦੇ ਨਾਲ ਨਾਲ ਕਸਬਾ ਸੰਦੌੜ ਵਿਖੇ ਮੋਟਰ ਬਿਜਲੀ ਰਿਪੇਅਰ ਦਾ ਕੰਮ ਵੀ ਕਰਦਾ ਸੀ।
ਕਿਸਾਨ ਦੇ ਭਰਾ ਹਾਕਮ ਸਿੰਘ ਮੁਤਾਬਿਕ ਗੁਰਮੀਤ ਸਿੰਘ ਦੇ ਸਿਰ ਕਾਫ਼ੀ ਕਰਜ਼ਾ ਹੋਣ ਕਾਰਨ ਉਹ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੈ ਖੇਤ ਜਾ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਹਨ।
ਕਿਸਾਨ ਦੇ ਕੋਲੋਂ ਇਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਗਿਆ । ਥਾਣਾ ਸੰਦੌੜ ਦੇ ਏ. ਐੱਸ. ਆਈ. ਗੁਰਮੇਜ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ 'ਚ ਧਾਰਾ 174 ਅਧੀਨ ਕਾਰਵਾਈ ਅਮਲ 'ਚ ਲਿਆਂਦੀ ਹੈ।