ਫਾਜ਼ਿਲਕਾ: ਪਿੰਡ ਬਕੈਨ ਵਾਲਾ ਵਿੱਚ ਕਿਸਾਨ ਮੱਖਣ ਸਿੰਘ ਨੇ ਕਰਜ਼ੇ ਦੇ ਬੋਝ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਕ ਕਿਸਾਨ ਉੱਤੇ ਬੈਂਕ ਤੇ ਆੜ੍ਹਤੀ ਦਾ ਕਰੀਬ 6 ਲੱਖ ਰੁਪਏ ਦਾ ਕਰਜ਼ਾ ਸੀ। ਇਸ ਵਿੱਚ 4 ਲੱਖ ਆੜ੍ਹਤੀਆਂ ਤੇ ਦੋ ਲੱਖ ਦੇ ਕਰੀਬ ਬੈਂਕ ਦਾ ਕਰਜ਼ਾ ਸੀ।

ਮੌਕੇ ਉੱਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਪਿਛਲ 2 ਮਹੀਨੇ ਤੋਂ ਉਸ ਨੂੰ ਕਾਫ਼ੀ ਪ੍ਰੇਸ਼ਾਨ ਕਰ ਰੱਖਿਆ ਸੀ। ਇਸ ਕਾਰਨ ਉਸ ਉੱਪਰ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ। ਬੈਂਕ ਵੱਲੋਂ ਜ਼ਮੀਨ ਕੁਰਕ ਕਰਨ ਦੀ ਗੱਲ ਕੀਤਾ ਜਾ ਰਹੀ ਸੀ। ਇਸ ਕਾਰਨ ਉਸ ਨੇ ਪ੍ਰੇਸ਼ਾਨੀ ਵਿੱਚ ਖ਼ੁਦਕੁਸ਼ੀ ਕਰ ਲਈ ਹੈ।