ਕਰਜ਼ੇ ਤੋਂ ਦੁਖੀ ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ...
ਏਬੀਪੀ ਸਾਂਝਾ | 06 Oct 2017 12:15 PM (IST)
ਬਠਿੰਡਾ: ਕਿਸਾਨ ਸੁਰਜੀਤ ਸਿੰਘ (47) ਪੁੱਤਰ ਗੁਰਬਖਸ਼ ਸਿੰਘ ਵਾਸੀ ਝੰਡੂਕੇ ਨੇ ਕਰਜ਼ੇ ਦੇ ਦੁਖੀ ਹੋ ਕੇ ਸਲਫਾਸ ਖਾਕੇ ਖੁਦਕੁਸ਼ੀ ਕਰ ਲਈ ਹੈ। ਉਸ ਕੋਲ 4 ਏਕੜ ਜ਼ਮੀਨ ਸੀ, ਜਿਸ 'ਤੇ ਉਹ ਖੁਦ ਵਾਹੀ ਕਰਦਾ ਸੀ ਤੇ ਉਸ ਦੇ ਸਿਰ 'ਤੇ ਕਰੀਬ ਅੱਠ ਲੱਖ ਰੁਪਏ ਦਾ ਬੈਂਕ ਕਰਜ਼ਾ ਸੀ। ਉਹ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ ਲੜਕਾ ਅਮਰੀਕ ਸਿੰਘ, ਲੜਕੀ ਅਮਨਦੀਪ ਕੌਰ ਛੱਡ ਗਿਆ ਹੈ। ਦੂਜੀ ਘਟਨਾ ਵਿੱਚ ਸੰਗਰੂਰ ਜਿਲ੍ਹੇ ਪਿੰਡ ਬਡਬਰ ਦੇ ਕਿਸਾਨ ਗੁਰਮੇਜ ਸਿੰਘ ਉਰਫ਼ ਗੇਜਾ ਮੈਂਬਰ (70) ਪੁੱਤਰ ਜਗਤਾਰ ਸਿੰਘ ਨੇ ਕਰਜ਼ੇ ਦੀ ਮਾਰ ਨਾ ਝੱਲਦਿਆਂ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਤੀਜੀ ਘਟਨਾ ਵਿੱਚ ਫ਼ਿਰੋਜ਼ਪੁਰ ਦੇ ਪਿੰਡ ਚੱਕ ਪੰਜੇ ਕੇ ਵਿਖੇ ਕਰਜ਼ੇ ਤੋਂ ਪੇ੍ਰਸ਼ਾਨ ਇਕ ਕਿਸਾਨ ਗੁਰਮੀਤ ਸਿੰਘ(28) ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਕਿਸਾਨ ਕੋਲ 2 ਏਕੜ ਜ਼ਮੀਨ ਹੈ ਅਤੇ ਬੈਂਕ ਦਾ ਕਰਜ਼ 5 ਲੱਖ ਤੋਂ ਇਲਾਵਾ ਹੋਰ ਵੀ ਦੇਣਦਾਰੀਆਂ ਵੱਡੀ ਪੱਧਰ 'ਤੇ ਹਨ, ਜੋ ਚੁਕਾਏ ਨਾ ਜਾ ਸਕਣ ਕਾਰਨ ਉਹ ਪੇ੍ਰਸ਼ਾਨ ਰਹਿੰਦਾ ਸੀ, ਜਿਸ ਨੇ ਖੇਤਾਂ ਵਿਚ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।