ਲੁਧਿਆਣਾ- ਕਰਜ਼ੇ ਦੇ ਸਤਾਏ ਇਕ ਕਿਸਾਨ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਕਿਸਾਨ ਦਿਆਲ ਸਿੰਘ ਵਾਸੀ ਪਿੰਡ ਹਾਮਦ ਵਾਲਾ ਕਰਜ਼ੇ ਕਾਰਨ ਪਿਛਲੇ ਕੁੱਝ ਸਮੇਂ ਤੋਂ ਪ੍ਰੇਸ਼ਾਨ ਸੀ।ਕਿਸਾਨ ਦਿਆਲ ਸਿੰਘ ਦੀ ਲਾਸ਼ ਅੱਜ ਸਰਹਿੰਦ ਫੀਡਰ ਨਹਿਰ ਵਿਚੋਂ ਮਿਲੀ। ਥਾਣਾ ਮੱਲਾਂਵਾਲਾ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।