ਬਰਨਾਲਾ: 28 ਨਵੰਬਰ ਨੂੰ ਕਿਸਾਨ ਅਮਰ ਸਿੰਘ ਛੀਨੀਵਾਲ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਆੜ੍ਹਤੀਏ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਕਿਸਾਨ ਦੇ ਪੁੱਤਰ ਗੁਰਮੇਲ ਸਿੰਘ ਵਾਸੀ ਛੀਨੀਵਾਲ ਕਲਾਂ ਦੇ ਬਿਆਨਾਂ ਦੇ ਆਧਾਰ ‘ਤੇ ਆੜ੍ਹਤੀਏ ਰਣਜੀਤ ਸਿੰਘ ਸਿੰਘ ਵਾਸੀ ਕਲਾਲਾ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੇ ਆੜ੍ਹਤੀਏ ਵਿਰੁੱਧ ਮੁਕੱਦਮਾ ਨੰਬਰ 75, 1-12-2017 ਅੰਡਰ ਸੈਕਸ਼ਨ 306 ਆਈ.ਪੀ.ਸੀ. ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਗੁਰਮੇਲ ਸਿੰਘ ਦਾ ਕਹਿਣ ਹੈ ਕਿ ਕਿ ਆੜ੍ਹਤੀਏ ਰਣਜੀਤ ਸਿੰਘ ਕੋਲ ਉਸ ਦੇ ਪਿਤਾ ਕੋਲੋਂ ਦਸਤਖ਼ਤ ਹੋਏ ਖਾਲੀ ਪਰਨੋਟ ਪਏ ਸਨ ਤਾਂ ਉਸ ਨੇ ਉਨ੍ਹਾਂ ਪਰਨੋਟਾਂ ਤੇ 15 ਲੱਖ ਰੁਪਏ ਦੀ ਰਕਮ ਭਰ ਕੇ ਅਦਾਲਤ ’ਚ ਕੇਸ ਕਰ ਦਿੱਤਾ। ਜਿਸ ਕਾਰਨ ਉਸ ਦਾ ਪਿਤਾ ਅਮਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਹੀ ਉਸ ਦੀ 29 ਨਵੰਬਰ ਦੀ ਰਾਤ ਨੂੰ ਮੌਤ ਹੋ ਗਈ।