ਚੰਡੀਗੜ੍ਹ: ਮੋਗਾ ਅਧੀਨ ਪੈਂਦੇ ਪਿੰਡ ਜੋਗੇਵਾਲਾ ਵਿੱਚ ਕਰਜ਼ੇ ਤੋਂ ਦੁਖੀ ਕਿਸਾਨ ਰਾਜਿੰਦਰ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਕਿਸਾਨ ਦੀ ਪਤਨੀ ਮੁਤਾਬਕ ਰਾਜਿੰਦਰ ਸਿਘ ਸਿਰ ਤਕਰੀਬਨ 9 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਦੇ ਦੋ ਪੁੱਤ ਤੇ ਧੀ ਵਿਆਹੁਣਯੋਗ ਸਨ। ਇਸੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ।ਪੁਲਿਸ ਨੇ ਪਤਨੀ ਸਰਬਜੀਤ ਕੌਰ ਦੇ ਬਿਆਨ ਦੇ ਆਧਾਰ ਉੱਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।