ਮੋਗਾ : ਥਾਣਾ ਮੇਹਨਾ ਅਧੀਨ ਪੈਂਦੇ ਪਿੰਡ ਕਪੂਰੇ ਵਾਸੀ 55 ਸਾਲਾ ਕਿਸਾਨ ਨੇ 30 ਲੱਖ ਦੀ ਠੱਗੀ ਤੋਂ ਪਰੇਸ਼ਾਨ ਹੋ ਕੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਐੱਨਆਰਆਈ ਚਚੇਰੇ ਭਰਾ ਤੇ ਭਾਬੀ ਵੱਲੋਂ ਉਸ ਨਾਲ 30 ਲੱਖ ਦੀ ਠੱਗੀ ਮਾਰਨ ਤੋਂ ਉਹ ਪਰੇਸ਼ਾਨ ਰਹਿੰਦਾ ਸੀ।

ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਐੱਨਆਰਆਈ ਜੋੜੇ ਸਮੇਤ ਕਾਂਗਰਸੀ ਮਹਿਲਾ ਨੇਤਾ ਤੇ ਦੋ ਹੋਰਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਕਿਸਾਨ ਦੇ ਪਰਿਵਾਰ ਨੂੰ ਕਨੈਡਾ ਵਸਾਉਣ ਲਈ 30 ਰੁਪਏ ਠੱਗੇ ਸਨ। ਜਿਸਦੇ ਲਈ ਕਿਸਾਨ ਨੇ ਆਪਣੀ ਤਿੰਨ ਏਕੜ ਜ਼ਮੀਨ ਵੇਚ ਕੇ ਪੈਸਿਆਂ ਦਾ ਪ੍ਰਬੰਧ ਕੀਤਾ ਸੀ।

ਪਿੰਡ ਕਪੂਰੇ ਵਾਸੀ ਲੋਕਾਂ ਤੋਂ ਪਤਾ ਲੱਗਾ ਹੈ ਕਿ ਮਿ੍ਰਤਕ ਕਿਸਾਨ ਰਣਜੀਤ ਸਿੰਘ ਦੇ ਸਾਂਢੂ ਇਕਬਾਲ ਸਿੰਘ ਅਤੇ ਭਤੀਜੇ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਜਦੋਂ ਤਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਫਤਾਰ ਨਹੀਂ ਕਰ ਲੈਂਦੀ, ਤਦ ਤਕ ਉਹ ਰਣਜੀਤ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਮੌਕੇ ਰਣਜੀਤ ਸਿੰਘ ਦੀ ਲਾਸ਼ ਨੂੰ ਲੁਧਿਆਣਾ ਦੇ ਸੀਐੱਮਸੀ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਚੁਗਾਵਾਂ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ।