ਚੰਡੀਗੜ੍ਹ: ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਸੂਚੀ ਨੇ ਇੱਕ ਹੋਰ ਕਿਸਾਨ ਦੀ ਜਾਨ ਲੈ ਲਈ ਹੈ। ਮਾਮਲਾ ਬਰਨਾਲਾ ਦੇ ਪਿੰਡ ਭੋਤਨਾ ਹੈ, ਜਿੱਥੋਂ ਦੇ ਕਿਸਾਨ ਕੁਲਵੰਤ ਸਿੰਘ ਨੇ ਕਰਜ਼ਾ ਮਾਫ ਸੂਚੀ ਵਿੱਚ ਨਾਮ ਨਾ ਹੋਣ ਕਾਰਨ ਘਰ ਵਿੱਚ ਪੱਖੇ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ।
ਕਿਸਾਨ ਦੇ ਮੁੰਡੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਕਰਜ਼ਾ ਮਾਫੀ ਸੂਚੀ ਵਿੱਚ ਨਾਮ ਨਾ ਹੋਣ ਕਾਰਨ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸਦੇ ਪਿਤਾ ਸਿਰ ਕਰੀਬ ਅੱਠ ਲੱਖ ਦਾ ਕਰਜ਼ਾ ਸੀ, ਜਿਸ ਵਿੱਚੋਂ ਕਰੀਬ ਪੰਜ ਲੱਖ ਇੱਕਲੇ ਆੜਤੀਏ ਦਾ ਹੈ। ਲਵਪ੍ਰੀਤ ਨੇ ਦੱਸਿਆ ਕਰਜ਼ੇ ਕਾਰਨ ਹੀ ਉਨ੍ਹਾਂ ਕੋਲ ਢਾਈ ਏਕੜ ਤੋਂ ਪੰਜ ਕਨਾਲ ਜ਼ਮੀਨ ਰਹਿ ਗਈ।
ਇੱਕ ਦਿਨ ਪਹਿਲਾ ਸੰਗਰੂਰ ਜਿਲ੍ਹੇ ਦੇ ਪਿੰਡ ਰੋਡੇਵਾਲ ਦੇ ਦੋ ਏਕੜ ਜ਼ਮੀਨ ਦੇ ਮਾਲਕ ਕਿਸਾਨ ਸਿਕੰਦਰ ਸਿੰਘ ਨੇ ਕਰਜ਼ਾ ਸੂਚੀ ਵਿੱਚ ਨਾਮ ਹੋਣ ਕਾਰਨ ਖੁਦਕੁਸ਼ੀ ਕਰ ਲਈ ਸੀ।