25 ਸਾਲਾ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 24 Feb 2018 08:28 AM (IST)
ਰੋਪੜ-ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਰੁਕ ਨਹੀਂ ਰਹੀਆਂ। ਬੀਤੇ ਦਿਨ ਰੂਪਨਗਰ ਜ਼ਿਲ੍ਹੇ ਦੇ ਕਸਬ ਕੁਰਾਲੀ ਦੇ ਪਿੰਡ ਨਗਲੀਆਂ ਦੇ ਨੌਜਵਾਨ ਕਿਸਾਨ ਜਸਪ੍ਰੀਤ ਸਿੰਘ(25) ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਹੈ। ਜਸਪ੍ਰੀਤ ਸਿੰਘ ਦੀ ਲਾਸ਼ ਤੜਕਸਾਰ ਪੱਖੇ ਨਾਲ ਲਟਕਦੀ ਮਿਲੀ| ਉਸ ਨੇ ਬੈਂਕਾਂ ਤੋਂ ਕਰੀਬ 15 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ।