ਆਰਥਿਕ ਤੰਗੀ ਤੋਂ ਦੁਖੀ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 26 Feb 2018 09:30 AM (IST)
ਸੰਗਰੂਰ- ਕਸਬਾ ਮੂਨਕ ਦੇ ਪਿੰਡ ਹਮੀਰਗੜ੍ਹ ਦੇ ਕਿਸਾਨ ਕਰਨੈਲ ਸਿੰਘ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਕ ਕਿਸਾਨ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਜਿਸਦੇ ਬਹਾਨੇ ਉਹ ਦਵਾਈ ਲੈਣ ਨਿੱਜੀ ਹਸਪਤਾਲ ਟੋਹਾਣਾ ਗਿਆ। ਇਸਤੋਂ ਬਆਦ ਉਹ ਘਰ ਨਾ ਆਇਆ ਜਿਸਤੋਂ ਅਗਲੇ ਦਿਨ ਗੁੰਮਸ਼ੁਗਦੀ ਦੀ ਰਿਪੋਰਟ ਦਰਜ ਕਰਵਾਈ ਗਈ। ਬਾਅਦ ਵਿੱਚ ਉਸਦੀ ਲਾਸ਼ ਭਾਖੜਾ ਮੇਨ ਗੇਟ ਵਿੱਚੋਂ ਮਿਲੀ।ਟੋਹਾਣਾ ਪੁਲਿਸ ਨੇ ਪੋਸਟ ਮਾਰਟਮ ਤੋਂ ਬਾਅਦ 174 ਦਾ ਕਾਰਵਾਈ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।