ਕਰਜ਼ੇ ਦੇ ਬੋਝ ਹੇਠ ਇੱਕ ਹੋਰ ਕਿਸਾਨ ਨੇ ਦਮ ਤੋੜਿਆ
ਏਬੀਪੀ ਸਾਂਝਾ | 08 Mar 2018 06:05 PM (IST)
ਸੰਕੇਤਕ ਤਸਵੀਰ
ਬਰਨਾਲਾ: ਕਰਜ਼ੇ ਦੇ ਬੋਝ ਹੇਠ ਦੱਬੇ ਇੱਕ ਹੋਰ ਕਿਸਾਨ ਨੇ ਮੌਤ ਨੂੰ ਗਲੇ ਲਾ ਲਿਆ। ਪਿੰਡ ਰੂਡੇਕੇ ਵਿੱਚ 28 ਸਾਲ ਕਿਸਾਨ ਮਿੱਠੂ ਸਿੰਘ ਨੇ ਖੁਦਕੁਸ਼ੀ ਕਰ ਲਈ। ਉਸ ਦੇ ਸਿਰ 28 ਲੱਖ ਦਾ ਕਰਜ਼ਾ ਸੀ। ਕਿਸਾਨ ਮਿੱਠੂ ਸਿੰਘ ਆਪਣੇ ਪਿੱਛੇ ਤਿੰਨ ਸਾਲ ਦੀ ਧੀ, ਪਤਨੀ ਤੇ ਬੁੱਢੇ ਮਾਂ-ਬਾਪ ਨੂੰ ਦਰਦ ਸਹਿਣ ਲਈ ਛੱਡ ਗਿਆ ਹੈ। ਮਿੱਠੂ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਉਹ ਕਰਜ਼ੇ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਅੱਜ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।