ਕਰਜ਼ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ
ਏਬੀਪੀ ਸਾਂਝਾ | 19 Jul 2018 05:16 PM (IST)
ਪ੍ਰਤੀਕਆਤਮਕ ਫੋਟੋ
ਬਰਨਾਲਾ: ਕਰਜ਼ ਹੇਠ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਅੱਜ ਪਿੰਡ ਰੂੜੇਕੇ ਖੁਰਦ ਦੇ 35 ਸਾਲਾ ਕਿਸਾਨ ਅਵਤਾਰ ਸਿੰਘ ਨੇ ਕਰਜ਼ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਅਵਤਾਰ ਸਿੰਘ ਦੇ ਸਿਰ ਚਾਲ ਲੱਖ ਦਾ ਕਰਜ਼ ਸੀ। ਹਾਸਲ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਆਪਣੇ ਮਾਤਾ-ਪਿਤਾ ਨਾਲ ਤਲਵੰਡੀ ਸਾਬੋ ਦਰਸ਼ਨਾਂ ਲਈ ਗਿਆ ਸੀ। ਇੱਥੇ ਹੀ ਤਲਵੰਡੀ ਸਾਬੋ ਦੇ ਗੁਰਦੁਆਰਾ ਸਾਹਿਬ ਦੀ ਉੱਪਰਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਸਿਰ ਚਾਰ ਲੱਖ ਦਾ ਕਰਜ਼ ਸੀ। ਇਸ ਲਈ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਪੰਚਾਇਤ ਨੇ ਕਿਸਾਨ ਦਾ ਕਰਜ਼ ਮਾਫ ਕਰਨ ਦੀ ਮੰਗ ਕੀਤੀ ਹੈ।