ਬਠਿੰਡਾ: ਕੈਪਟਨ ਸਰਕਾਰ ਵੀ ਕਿਸਾਨ ਖੁਦਕੁਸ਼ੀਆਂ ਨੂੰ ਠੱਲ੍ਹ ਨਹੀਂ ਸਕੀ। ਕਰਜ਼ ਮਾਫੀ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚੋਂ ਰੋਜ਼ਾਨਾ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ਵਿੱਚ 25 ਸਾਲਾ ਨੌਜਵਾਨ ਵੱਲੋਂ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਰਜ਼ੇ ਤੇ ਭੈਣ ਦੇ ਵਿਆਹ ਦੇ ਫਿਕਰ ਕਰਕੇ ਮੌਤ ਨੂੰ ਗਲੇ ਲਾ ਲਿਆ।
ਹਾਸਲ ਜਾਣਕਾਰੀ ਮੁਤਾਬਕ ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ’ਚ ਜ਼ਹਿਰਲੀ ਦਵਾਈ ਪੀਣ ਵਾਲੇ ਨੌਜਵਾਨ ਕਿਸਾਨ ਜਗਸੀਰ ਸਿੰਘ (25) ਦੀ ਬਠਿੰਡਾ ਦੇ ਹਸਪਤਾਲ ’ਚ ਮੌਤ ਹੋ ਗਈ ਹੈ। ਕਰਜ਼ੇ ਤੇ ਭੈਣ ਦੇ ਵਿਆਹ ਦੀ ਚਿੰਤਾ ’ਚ ਉਸ ਨੇ 9 ਸਤੰਬਰ ਨੂੰ ਜ਼ਹਿਰੀਲੀ ਦਵਾਈ ਪੀ ਲਈ ਸੀ।
ਜਗਸੀਰ ਸਿੰਘ ਦਾ ਸਾਲ ਭਰ ਪਹਿਲਾਂ ਵਿਆਹ ਹੋਇਆ ਸੀ। ਉਸ ਨੂੰ ਤੀਸਰੀ ਭੈਣ ਦੇ ਵਿਆਹ ਦੀ ਚਿੰਤਾ ਸੀ ਤੇ ਉਸ ਕੋਲ ਖ਼ਰਚੇ ਲਈ ਪੈਸੇ ਨਹੀਂ ਸਨ। ਉਸ ਦੇ ਸਿਰ 8 ਲੱਖ ਦੇ ਕਰੀਬ ਕਰਜ਼ਾ ਸੀ ਤੇ ਦੋ ਕਿੱਲੇ ਜ਼ਮੀਨ ’ਤੇ ਖੇਤੀ ਕਰਦਾ ਸੀ। ਉਹ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ।
ਭੈਣ ਦੇ ਵਿਆਹ ਦੇ ਫਿਕਰ 'ਚ ਕਰਜ਼ਾਈ ਭਰਾ ਨੇ ਲਾਈ ਮੌਤ ਗਲੇ
ਏਬੀਪੀ ਸਾਂਝਾ
Updated at:
14 Sep 2019 12:39 PM (IST)
ਕੈਪਟਨ ਸਰਕਾਰ ਵੀ ਕਿਸਾਨ ਖੁਦਕੁਸ਼ੀਆਂ ਨੂੰ ਠੱਲ੍ਹ ਨਹੀਂ ਸਕੀ। ਕਰਜ਼ ਮਾਫੀ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚੋਂ ਰੋਜ਼ਾਨਾ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ਵਿੱਚ 25 ਸਾਲਾ ਨੌਜਵਾਨ ਵੱਲੋਂ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਰਜ਼ੇ ਤੇ ਭੈਣ ਦੇ ਵਿਆਹ ਦੇ ਫਿਕਰ ਕਰਕੇ ਮੌਤ ਨੂੰ ਗਲੇ ਲਾ ਲਿਆ।
- - - - - - - - - Advertisement - - - - - - - - -