ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬਰਨਾਲਾ ਦੇ ਪਿੰਡ ਵਜ਼ੀਦਕੇ ਕਲਾਂ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਸ਼ਿਵਜੀ ਦਾਸ (43) ਪੁੱਤਰ ਰੁਲਦੂ ਦਾਸ ਵਾਸੀ ਵਜੀਦਕੇ ਕਲਾਂ ਦੇ ਸਿਰ ਸੱਤ ਲੱਖ ਦਾ ਕਰਜ਼ ਸੀ। ਉਸ ਦੇ ਸਿਰ ਚਾਰ ਲੱਖ ਬੈਂਕ ਤੇ ਬਾਕੀ ਹੋਰ ਕਰਜ਼ ਸੀ ਜਿਸ ਕਾਰਨ ਮਾਨਸਿਕ ਪ੍ਰੇਸ਼ਾਨੀ ਰਹਿੰਦਾ ਸੀ।

 

ਅੱਜ ਦੁਪਿਹਰ ਘਰ ਦੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸ਼ਿਵਜੀ ਦਾਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਸ਼ਿਵਜੀ ਦਾਸ ਕਰਜ਼ੇ ਕਰਕੇ ਮਾਨਸਿਕ ਪ੍ਰੇਸ਼ਾਨੀ ਵਿੱਚ ਰਹਿੰਦਾ ਸੀ। ਅੱਜ ਉਸ ਨੇ ਦੁਪਿਹਰ ਸਮੇਂ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।