ਮੁਕਤਸਰ: ਕਰਜ਼ ਦੇ ਬੋਝ ਨੇ ਅੱਜ ਇੱਕ ਹੋਰ ਕਿਸਾਨ ਦੀ ਜਾਨ ਲੈ ਲਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਦੇ ਪਿੰਡ ਤਰਖਾਣ ਵਾਲਾ ਵਿੱਚ 45 ਸਾਲਾ ਰਾਜਵਿੰਦਰ ਪਾਲ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ।   ਰਾਜਵਿੰਦਰ ਦੇ ਸਿਰ 9 ਲੱਖ ਰੁਪਏ ਦੇ ਕਰੀਬ ਦੋ ਬੈਂਕਾਂ ਦਾ ਕਰਜ਼ ਸੀ। ਉਸ ਦੀ ਆਰਥਿਕ ਹਾਲਤ ਦਿਨੋ-ਦਿਨ ਮਾੜੀ ਹੋ ਰਹੀ ਸੀ। ਇਸ ਕਰਕੇ ਉਹ ਕਾਫੀ ਪ੍ਰੇਸ਼ਾਨ ਸੀ। ਇਸ ਕਰਕੇ ਉਸ ਨੇ ਕੱਲ੍ਹ ਸ਼ਾਮ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰ ਨੇ ਦੱਸਿਆ ਕਿ ਰਾਜਵਿੰਦਰ ਨੂੰ ਇਲਾਜ ਲਈ ਮਲੋਟ ਦੇ ਹਸਪਤਾਲ ਲੈ ਕੇ ਗਏ। ਉਸ ਦੇ ਇਲਜ ਦੌਰਾਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਉਪਰ 9 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।