ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਰੇਲਵੇ ਟਰੈਕ ਤੋਂ ਧਰਨਾ ਚੁੱਕ ਲਿਆ ਹੈ। ਇੱਥੇ ਕਿਸਾਨ 169 ਦਿਨਾਂ ਤੋਂ ਖੇਤੀ ਕਾਨੂੰਨਾਂ ਖਿਲਾਫ ਰੇਲਵੇ ਟਰੈਕ 'ਤੇ ਡਟੇ ਹੋ ਸੀ।
ਹੁਣ ਕਣਕ ਦੀ ਵਾਢੀ ਤੇ ਸਿੰਘੂ ਮੋਰਚੇ ਦੀ ਮਜਬੂਤੀ ਲਈ ਇੱਥੋਂ ਧਰਨਾ ਚੁੱਕ ਲਿਆ ਹੈ। ਇਸ ਰੇਲਵੇ ਟਰੈਕ ਤੋਂ ਹੀ ਕਿਸਾਨੀ ਅੰਦੋਲਨ ਪ੍ਰਚੰਡ ਹੋਇਆ ਸੀ। ਕਿਸਾਨਾਂ ਨੇ ਦਾਅਵਾ ਕੀਤਾ ਕਿ ਜੇ ਜ਼ਰੂਰਤ ਪਈ ਤਾਂ ਫਿਰ ਰੇਲਾਂ ਰੋਕਾਂਗੇ।
ਦੱਸ ਦਈਏ ਕਿ ਇੱਥੇ 169 ਦਿਨ ਲੰਗਰ ਚੱਲ਼ਦੇ ਰਹੇ। ਧਾਰਮਿਕ ਜਥੇਬੰਦੀਆਂ ਨੇ ਪੂਰਾ ਫ਼ਰਜ ਨਿਭਾਇਆ। ਕਿਸਾਨੀ ਅੰਦੋਲਨ ਨੂੰ ਭਖਾਉਣ 'ਚ ਕਾਰ ਸੇਵਾ ਵਾਲਿਆਂ ਨੇ ਵੀ ਯੋਗਦਾਨ ਪਾਇਆ।
ਇਹ ਵੀ ਪੜ੍ਹੋ: ਮਾਮੂਲੀ ਤਕਰਾਰ ਮਗਰੋਂ ਭਰਾ ਨੇ ਕੀਤਾ ਭਰਾ ਦਾ ਕਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904